03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਐਸ.ਡੀ.ਐਮ. ਵਲੋਂ ਏਕਤਾ ਮੰਚ ਦੀ ਅਨੋਖੀ ਪਹਿਲ ਦੀ ਸ਼ਲਾਘਾ ਪੰਛੀਆਂ ਲਈ ਲਗਾਏ ਗਏ ਪਰਿੰਡੇ

Ad Position 21
No active advertisement
ਅਜੀਤ ਡੈਸਕ 24-04-2026
ਅਬੋਹਰ, 23 ਅਪ੍ਰੈਲ (ਵਿਵੇਕ ਹੂੜੀਆ)-ਕੱਲਰ ਖੇੜਾ ਦੀ ਅਨਾਜ ਮੰਡੀ ਵਿਖੇ ਸਮਾਜ ਸੇਵੀ ਸੰਸਥਾ 'ਏਕਤਾ ਮੰਚ' ਵਲੋਂ ਭਿਆਨਕ ਗਰਮੀ ਦੇ ਮੌਸਮ ਵਿਚ ਪੰਛੀਆਂ ਨੂੰ ਰਾਹਤ ਦੇਣ ਲਈ ਪਾਣੀ ਵਾਲੇ ਪਰਿੰਡੇ ਲਗਾਉਣ ਦੀ ਸ਼ਲਾਘਾਯੋਗ ਪਹਿਲ ਕੀਤੀ ਗਈ | ਇਸ ਨੇਕ ਕਾਰਜ ਦੀ ਸ਼ੁਰੂਆਤ ਐੱਸ.ਡੀ.ਐਮ. ਰਵਿੰਦਰ ਸਿੰਘ ਅਰੋੜਾ ਵਲੋਂ ਕੀਤੀ ਗਈ | ਪਰਿੰਡੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਕਰਦਿਆਂ ਐੱਸ.ਡੀ.ਐਮ. ਅਰੋੜਾ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਪਸ਼ੂ-ਪੰਛੀਆਂ ਪ੍ਰਤੀ ਅਜਿਹੀ ਸੰਵੇਦਨਸ਼ੀਲਤਾ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ | ਉਨ੍ਹਾਂ ਏਕਤਾ ਮੰਚ ਦੇ ਯਤਨਾਂ ਨੂੰ ਪ੍ਰੇਰਨਾਦਾਇਕ ਦੱਸਦਿਆਂ ਕਿਹਾ ਕਿ ਅੱਤ ਦੀ ਗਰਮੀ ਵਿਚ ਪੰਛੀਆਂ ਲਈ ਪਾਣੀ ਦੀ ਵਿਵਸਥਾ ਕਰਨਾ ਹਰ ਇਨਸਾਨ ਦੀ ਨੈਤਿਕ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਇਹ ਸੰਸਥਾ ਵਾਤਾਵਰਨ ਸੰਭਾਲ, ਨਸ਼ਾ ਮੁਕਤੀ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਸਰਗਰਮ ਰਹਿ ਕੇ ਸਮਾਜ ਨੂੰ ਨਵੀਂ ਦਿਸ਼ਾ ਦੇ ਰਹੀ ਹੈ | ਇਸ ਮੌਕੇ ਅਬੋਹਰ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪੀਯੂਸ਼ ਨਾਗਪਾਲ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦੇ ਮੈਨੇਜਰ ਪਵਨ ਕੰਬੋਜ, ਸਹਾਇਕ ਖ਼ੁਰਾਕ ਤੇ ਸਪਲਾਈ ਅਫ਼ਸਰ ਸੰਦੀਪ ਕੁਮਾਰ, ਫੂਡ ਸਪਲਾਈ ਇੰਸਪੈਕਟਰ ਹਿਮਾਂਸ਼ੂ, ਏਕਤਾ ਮੰਚ ਦੇ ਮੁੱਖ ਸੰਚਾਲਕ ਰਾਜਕੁਮਾਰ ਜੈਨ, ਪ੍ਰਧਾਨ ਮਾ. ਬਿ੍ਜ ਲਾਲ, ਜਨਰਲ ਸਕੱਤਰ ਪ੍ਰੀਤਪਾਲ ਤੰਵਰ, ਟਾਂਟੀਆ ਗਰੁੱਪ ਸ੍ਰੀਗੰਗਾਨਗਰ ਦੇ ਏ.ਜੀ.ਐਮ. ਮਨੀਸ਼ ਸਚਦੇਵਾ, ਨਿਸ਼ਾਂਤ ਗਰਗ ਸਮੇਤ ਹੋਰ ਕਈ ਪਤਵੰਤੇ ਸੱਜਣ ਮੌਜੂਦ ਸਨ | ਪ੍ਰੋਗਰਾਮ ਦੇ ਅੰਤ ਵਿਚ ਹਾਜ਼ਰ ਸ਼ਖ਼ਸੀਅਤਾਂ ਨੇ ਏਕਤਾ ਮੰਚ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੈਂਸਸ ਵਿਭਾਗ ਦੇ ਫ਼ੀਲਡ ਟਰੇਨਰਾਂ ਨੇ ਫ਼ੀਲਡ ਸਟਾਫ਼ ਨੂੰ ਕਰਵਾਈ ਵਿਸ਼ੇਸ਼ ਟਰੇਨਿੰਗ ਟਰੇਨਿੰਗ ਦਾ ਮਕਸਦ ਮਕਾਨ ਸੂਚੀਕਰਨ... ਅਗਲੀ ਖ਼ਬਰ ਸ਼੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਨਾਇਆ ਧਰਤੀ ਦਿਵਸ
Ad Position 24