15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪਿੰਡ ਢੰਡੀ ਖ਼ੁਰਦ 'ਚ ਵਿਆਹ ਮੌਕੇ ਹੋਇਆ ਹੰਗਾਮਾ-ਲਾੜੇ ਦੀ ਪਹਿਲੀ ਪਤਨੀ ਪਹੁੰਚੀ ਮੌਕੇ 'ਤੇ, ਲਾੜਾ ਕੰਧ ਟੱਪ ਕੇ ਹੋਇਆ ਫ਼ਰਾਰ ਪਹਿਲੀ ਪਤਨੀ ਨੇ 9 ਸਾਲ ਪਹਿਲਾਂ ਮਾਨਯੋਗ ਹਾਈ ਕੋਰਟ 'ਚ ਹੋਏ ਵਿਆਹ ਦਾ ਕੀਤਾ ਦਾਅਵਾ

Ad Position 21
No active advertisement
ਅਜੀਤ ਡੈਸਕ 28-04-2026
ਜਲਾਲਾਬਾਦ, 27 ਅਪ੍ਰੈਲ (ਜਤਿੰਦਰ ਪਾਲ ਸਿੰਘ)-ਹਲਕੇ ਦੇ ਪਿੰਡ ਢੰਡੀ ਖ਼ੁਰਦ ਤੋਂ ਬੀਤੇ ਦਿਨ ਵਿਆਹ ਮੌਕੇ ਲਾੜੇ ਦੀ ਪਹਿਲੀ ਪਤਨੀ ਵਲ਼ੋਂ ਪਹੁੰਚ ਕੇ ਹੰਗਾਮਾ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ¢ ਵਿਆਹ ਵਿਚ ਫੇਰੇ ਦੀ ਰਸਮ ਹੋਣ ਤੋਂ ਬਾਅਦ ਜਿਵੇਂ ਡੋਲੀ ਤੁਰਨ ਲੱਗੀ ਤਾਂ ਉੱਥੇ ਇੱਕ ਔਰਤ ਪੁਲਿਸ ਪ੍ਰਸ਼ਾਸਨ ਦੇ ਨਾਲ ਪਹੁੰਚੀ, ਜਿਸ ਨੇ ਹੰਗਾਮਾ ਕਰ ਦਿੱਤਾ¢ ਪਿੰਡ ਵਾਸੀ ਇਕੱਠੇ ਹੋਣ ਤੇ ਰੌਲਾ ਪੈਂਦੇ ਵੇਖ ਲਾੜਾ ਕੰਧ ਟੱਪ ਕੇ ਫ਼ਰਾਰ ਹੋ ਗਿਆ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ ¢ ਲਾੜੇ ਦੀ ਪਹਿਲੀ ਘਰਵਾਲੀ ਜਸਵੰਤ ਕੌਰ ਉਰਫ਼ ਮਾਣੀ ਵਾਸੀ ਜਲਾਲਾਬਾਦ ਨੇ ਦੋਸ਼ ਲਗਾਉਂਦੇ ਦੱਸਿਆ ਕਿ ਜਸਵਿੰਦਰ ਸਿੰਘ ਵਾਸੀ ਪਿੰਡ ਮੌਜਾਂ ਨੇ ਉਸ ਦੇ ਨਾਲ ਲਗਭਗ 9 ਸਾਲ ਪਹਿਲਾ ਮਾਨਯੋਗ ਹਾਈਕੋਰਟ ਵਿਚ ਵਿਆਹ ਕਰਵਾਇਆ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ¢ ਲਾੜਾ ਜਿਸ ਲੜਕੀ ਨੂੰ ਵਿਆਹੁਣ ਆਇਆ ਸੀ , ਦੇ ਪਰਿਵਾਰ ਨੂੰ ਜਦੋਂ ਸਚਾਈ ਦਾ ਪਤਾ ਲੱਗਿਆ ਕਿ ਲਾੜਾ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ¢ ਉੱਧਰ ਦੂਜੇ ਪਾਸੇ ਲੋਕ ਬਰਾਤੀਆਂ ਦੀ ਭਾਲ ਕਰਨ ਲੱਗੇ ਪਰ ਸਭ ਬਾਰਾਤੀ ਫ਼ਰਾਰ ਹੋ ਗਏ¢ ਪਿੰਡ ਵਾਸੀਆਂ ਨੇ ਇਸ ਗੱਲ ਨੂੰ ਲੈ ਕੇ ਬਹੁਤ ਰੋਸ ਜ਼ਾਹਿਰ ਕੀਤਾ ¢ ਪਿੰਡ ਵਾਸੀਆਂ ਨੇ ਲੜਕੀ ਦੇ ਪਰਿਵਾਰ ਨੂੰ ਗੁਮਰਾਹ ਕਰਕੇ ਵਿਆਹ ਕਰਵਾਉਣ ਵਾਲੇ ਵਿਚੋਲਿਆਂ ਸਣੇ ਲਾੜੇ ਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਸਖ਼ਤ ਕਰਵਾਈ ਦੀ ਮੰਗ ਕੀਤੀ¢ ਪਿੰਡ ਢੰਡੀ ਖ਼ੁਰਦ ਦੀ ਲਾੜੀ ਦੇ ਪਿਤਾ ਨੇ ਕਿਹਾ ਕਿ ਵਿਚੋਲਿਆਂ ਨੇ ਧੋਖਾ ਕੀਤਾ ਹੈ, ਉਨ੍ਹਾਂ ਦੀ ਲੜਕੀ ਦੀ ਜ਼ਿੰਦਗੀ ਖ਼ਰਾਬ ਹੋ ਗਈ¢ ਲੜਕੀ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਮੈਨੂੰ ਤੇ ਮੇਰੀ ਲੜਕੀ ਨੂੰ ਇਨਸਾਫ਼ ਦਿੱਤਾ ਜਾਵੇ¢ ਉੱਧਰ ਮੌਕੇ 'ਤੇ ਮੌਜੂਦ ਪੁਲਿਸ ਚੌਕੀ ਘੁਬਾਇਆ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬਿਆਨ ਕਲਮ ਬੰਦ ਕਰ ਉਕਤ ਲਾੜੇ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ¢
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਵਿਖੇ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਆਸ਼ਾ ਦਿਵਸ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਦੇ ਨਵੇਂ ਅਹੁਦੇਦਾਰ ਡੇਰਾ ਭਜਨਗੜ੍ਹ ਵਿਖੇ ਹੋਏ ਨਤਮਸਤਕ
Ad Position 24