10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਕਮਿਊਨਿਟੀ ਅੰਡਰ ਗਰਾਊਾਡ ਪਾਈਪ ਲਾਈਨ ਸਿਸਟਮ ਦੀ ਉਸਾਰੀ ਸਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 29-04-2026
ਫ਼ਾਜ਼ਿਲਕਾ, 28 ਅਪ੍ਰੈਲ (ਦਵਿੰਦਰ ਪਾਲ ਸਿੰਘ)-ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵੱਲੋਂ ਸਿੰਚਾਈ ਦੇ ਪਾਣੀ ਦੀ ਸੁਚੱਜੀ ਵਰਤੋਂ ਲਈ ਕਮਿਊਨਿਟੀ ਅੰਡਰ ਗਰਾਊਾਡ ਪਾਈਪ ਲਾਈਨ ਸਿਸਟਮ ਦੀ ਉਸਾਰੀ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ ਗਈ | ਇਸ ਮੌਕੇ ਉਪ-ਮੰਡਲ ਭੂਮੀ ਰੱਖਿਆ ਅਫ਼ਸਰ, ਫ਼ਾਜ਼ਿਲਕਾ ਸ੍ਰੀ ਵਿਕਾਸ ਪੂਨੀਆ ਵੀ ਮੌਜੂਦ ਸਨ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਮੀਨ ਦੋਜ਼ ਪਾਈਪ ਲਾਈਨ ਪਾਉਣ ਸਬੰਧੀ ਵਿਭਾਗ ਤੋਂ ਪ੍ਰਾਪਤ ਦਰਖਾਸਤਾਂ, ਰਕਬੇ ਤੇ ਲਾਗਤ ਬਾਰੇ ਵਿਚਾਰ ਚਰਚਾ ਕੀਤੀ | ਉਨ੍ਹਾਂ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗ ਦੀਆਂ ਹਰ ਸਕੀਮਾਂ ਦਾ ਲਾਭ ਹਰ ਯੋਗ ਤੇ ਜ਼ਰੂਰਤਮੰਦ ਕਿਸਾਨ ਨੂੰ ਦਿੱਤਾ ਜਾਵੇ | ਇਸ ਦੌਰਾਨ ਉਪ-ਮੰਡਲ ਭੂਮੀ ਰੱਖਿਆ ਅਫ਼ਸਰ, ਫ਼ਾਜ਼ਿਲਕਾ ਵਿਕਾਸ ਪੂਨੀਆ ਨੇ ਦੱਸਿਆ ਕਿ ਕਮਿਊਨਿਟੀ ਅੰਡਰਗਰਾਊਾਡ ਪਾਈਪ ਲਾਈਨ ਸਿਸਟਮ ਦੀ ਉਸਾਰੀ ਸਬੰਧੀ ਕੁੱਲ 26 ਦਰਖਾਸਤਾਂ ਪ੍ਰਵਾਨ ਕੀਤੀਆਂ ਗਈਆਂ | ਜਿਸ ਦੇ ਨਾਲ ਕਿਸਾਨਾਂ ਦੇ ਖੇਤਾਂ ਵਿਚ ਸਿੰਚਾਈ ਲਈ 1074 ਹੈਕਟੇਅਰ ਰਕਬੇ ਦਾ ਵਾਧਾ ਹੋਵੇਗਾ ਜਿਸ ਦੀ ਲਾਗਤ ਲਗਭਗ ਰਕਮ 529 ਲੱਖ ਰੁਪਏ ਆਵੇਗੀ | ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਹਰਬੰਸ ਸਿੰਘ ਸੰਧੂ, ਖੇਤੀਬਾੜੀ ਅਫ਼ਸਰ ਮੈਡਮ ਮਮਤਾ, ਕਾਰਜਕਾਰੀ ਇੰਜੀਨੀਅਰ ਅਬੋਹਰ ਕੈਨਾਲ ਮੰਡਲ ਅਬੋਹਰ, ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ ਫ਼ਾਜ਼ਿਲਕਾ, ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਭਤੇਮ ਸ਼ਾਖਾ ਫ਼ਾਜ਼ਿਲਕਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਸਿੱਖਿਆ ਕ੍ਰਾਂਤੀ, ਦਿੱਲੀ ਪਬਲਿਕ ਇੰਟਰਨੈਸ਼ਨਲ ਸਕੂਲ ਅਤੇ ਕੌਂਫੀ ਇੰਟਰਨੈਸ਼ਨਲ ਵਿਚਾਲੇ ਇਤਿਹਾਸਕ ਗੱਠਜੋ... ਅਗਲੀ ਖ਼ਬਰ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਸ਼ਿਵਰਾਜ ਚੌਧਰੀ ਵਲੋਂ ਮੰਡੀ ਕੱਲਰ ਖੇੜਾ ਦਾ ਦੌਰਾ
Ad Position 24