10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪੁਲਿਸ ਵਿਭਾਗ ਫ਼ਾਜ਼ਿਲਕਾ ਵਲੋਂ ਦੋਸ਼ੀ ਨਿਸ਼ਾਨ ਸਿੰਘ ਦੀ ਭਾਲ ਜਾਰੀ

Ad Position 21
No active advertisement
ਅਜੀਤ ਡੈਸਕ 29-04-2026
ਫ਼ਾਜ਼ਿਲਕਾ, 28 ਅਪ੍ਰੈਲ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਦੇ ਮੁੱਖ ਅਫ਼ਸਰ ਹਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਬਰ ਬਿਆਨ ਦੇਸਾ ਸਿੰਘ ਪੁੱਤਰ ਸ਼ੇਰ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਢਾਣੀ ਪਿੰਡ ਤਰੋਬੜੀ ਬਰਿਖ਼ਲਾਫ਼ ਨਿਸ਼ਾਨ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਆਹਲ ਬੋਦਲਾ ਬਾਬਤ ਮੁੱਦਈ ਦੀ ਨਾਬਾਲਗ ਦੋਹਤਰੀ ਗੁਰਨੂਰ ਕੌਰ ਉਮਰ ਲਗਭਗ 15 ਸਾਲ 8 ਮਹੀਨੇ ਨੂੰ ਜਸਨਪ੍ਰੀਤ ਸਿੰਘ ਆਪਣੀ ਮਾਤਾ ਕਰਮਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਅਤੇ ਭੈਣ ਗਗਨਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ, ਨਿਸ਼ਾਨ ਸਿੰਘ ਪੁੱਤਰ ਦੇਸਾ ਸਿੰਘ, ਵਾਸੀਆਨ ਆਹਲ ਬੋਦਲਾ ਨਾਲ ਰਲ ਕੇ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲੈ ਗਏ ਹਨ | ਜਿਸ 'ਤੇ ਬਾਅਦ ਤਹਿਰੀਰ ਬਿਆਨ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ | ਮੁਕੱਦਮਾ ਉਕਤ ਵਿਚ ਦੋਸ਼ੀ ਨਿਸ਼ਾਨ ਸਿੰਘ ਦੀ ਗਿ੍ਫ਼ਤਾਰੀ ਬਾਕੀ ਹੈ | ਮੁਕੱਦਮਾ ਉਕਤ ਦਾ ਚਲਾਨ 21 ਮਾਰਚ 2025 ਨੂੰ ਅਦਾਲਤ ਪੇਸ਼ ਕੀਤਾ ਜਾ ਚੁੱਕਾ ਹੈ | ਦੋਸ਼ੀ ਨਿਸ਼ਾਨ ਸਿੰਘ ਨੂੰ ਮਾਨਯੋਗ ਅਦਾਲਤ ਸ਼੍ਰੀ ਤਰਨਤਾਰਨ ਸਿੰਘ ਬਿੰਦਰਾ ਏ.ਐੱਸ.ਜੀ, ਐਫ.ਜੈਡ.ਕੇ.ਵਲੋਂ 29 ਅਪ੍ਰੈਲ 2026 ਤੱਕ ਪੇਸ਼ ਹੋਣ ਦਾ ਹੁਕਮ ਹੋਇਆ ਹੈ | ਮੁੱਸਮੀ ਨਿਸ਼ਾਨ ਸਿੰਘ ਗਿ੍ਫ਼ਤਾਰੀ ਤੋਂ ਡਰਦਾ ਲੁੱਕ ਰਿਹਾ ਹੈ | ਜੇਕਰ ਪਿੰਡ ਆਸ ਪਾਸ ਜਾਂ ਕਿਸੇ ਹੋਰ ਨੂੰ ਉਕਤ ਦੋਸ਼ੀਆਂ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਉਹ ਕੰਟਰੋਲ ਰੂਮ ਫ਼ਾਜ਼ਿਲਕਾ ਦੇ ਮੋਬਾਈਲ.ਨੰ, ਮੁੱਖ ਮੁਨਸ਼ੀ ਥਾਣਾ ਦੇ ਮੋਬਾਈਲ ਨੰਬਰ ਜਾਂ ਫਿਰ ਮੁੱਖ ਅਫ਼ਸਰ ਥਾਣਾ ਦੇ ਮੋਬਾਈਲ ਨੰ.'ਤੇ ਸੰਪਰਕ ਕੀਤਾ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਡਰੱਗ ਅਤੇ ਸੋਸ਼ਓ ਇਕਨਾਮਿਕ ਸਰਵੇ ਦੇ ਸੰਬੰਧੀ ਹਲਕਾ ਬੱਲੂਆਣਾ ਅਤੇ ਅਬੋਹਰ ਵਿਖੇ ਗਿਣਤੀਕਾਰ 'ਤੇ ਸੁਪਰਵਾਈਜ਼ਰ ਨੂੰ ਟਰੇਨਿ... ਅਗਲੀ ਖ਼ਬਰ ਈ-ਰਿਕਸ਼ਾ ਚਾਲਕ ਨੂੰ ਲੁੱਟਣ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਵਾਲੇ 2 ਵਿਅਕਤੀ ਕਾਬੂ
Ad Position 24