ਅਬੋਹਰ, 5 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਬ੍ਰਹਮ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜਲੰਧਰ ਵਿਖੇ ਹੋਏ ਅਬੇਕਸ ਮੁਕਾਬਲੇ 'ਚ ਕਈ ਇਨਾਮ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਨ੍ਹਾਂ ਮੁਕਾਬਲਿਆਂ 'ਚ ਸਕੂਲ ਦੀ ਤੀਜੀ ਜਮਾਤ ਦੇ ਵਿਦਿਆਰਥਣ ਆਰਤੀ ਨੇ ਤੀਜਾ, ਸਵਿਆ ਨੇ ਛੇਵਾਂ, ਦਿ੍ਸ਼ ਨੇ ਸੱਤਵਾਂ, ਪੀਹੂ ਨੇ ਪੰਜਵਾਂ ਅਤੇ ਪੰਜਵੀਂ ਜਮਾਤ ਦੇ ਆਦਰਸ਼ ਨੇ ਦੂਜਾ ਸਥਾਨ ਹਾਸਲ ਕੀਤਾ ਹੈ | ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸਕੂਲ ਵਿਖੇ ਕਮੇਟੀ ਦੇ ਪ੍ਰਬੰਧਕ ਸਵਾਮੀ ਬ੍ਰਹਮਸਰਤਾ, ਪਿ੍ੰਸੀਪਲ ਸ੍ਰੇਆ ਭਾਰਤੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |