ਅਬੋਹਰ, 5 ਮਈ (ਤੇਜਿੰਦਰ ਸਿੰਘ ਖ਼ਾਲਸਾ)-ਹਰ ਸਾਲ 4 ਮਈ ਨੂੰ ਦੁਨੀਆ ਭਰ ਵਿਚ ਅੰਤਰਰਾਸ਼ਟਰੀ ਅਗਨੀ ਦਿਵਸ ਮਨਾਇਆ ਜਾਂਦਾ ਹੈ ਜੋ ਕਿ ਸਮਾਜ ਦੀ ਰੱਖਿਆ ਲਈ ਆਪਣੀ ਜਾਨ ਜੋਖ਼ਮ ਵਿਚ ਪਾਉਂਦੇ ਹਨ | ਅੰਤਰਰਾਸ਼ਟਰੀ ਫਾਇਰ ਫਾਈਟਰਜ਼ ਦਿਵਸ ਮੌਕੇ 'ਤੇ ਅਬੋਹਰ ਫਾਇਰ ਸਰਵਿਸ ਵਿਖੇ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਮੌਕੇ ਬੰਬੇ ਇੰਸਟੀਚਿਊਟ ਦੇ ਡਾਇਰੈਕਟਰ ਸਮਾਜ ਸੇਵੀ ਗਗਨ ਚੁੱਘ ਨੇ ਫਾਇਰ ਫਾਈਟਰਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਫਾਇਰ ਸਟੇਸ਼ਨ ਅਫ਼ਸਰ ਬਰਿੰਦਰ ਸਿੰਘ ਸਨ | ਇਸ ਦੌਰਾਨ ਫਾਇਰ ਫਾਈਟਰਾਂ ਦੇ ਜੀਵਨ ਦੀ ਚੁਨੌਤੀਆਂ 'ਤੇ ਵੀ ਚਰਚਾ ਕੀਤੀ ਗਈ | ਸਾਰੇ ਫਾਇਰ ਫਾਈਟਰਾਂ ਨੇ ਇਸ ਸਨਮਾਨ ਲਈ ਬੰਬੇ ਇੰਸਟੀਚਿਊਟ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਰਾਜ ਕੁਮਾਰ, ਹਰਪ੍ਰੀਤ ਸਿੰਘ, ਰਾਜੇਸ਼ ਕੁਮਾਰ ਅਤੇ ਪੂਰਾ ਸਟਾਫ਼ ਮੌਜੂਦ ਸਨ |