17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਜਥੇਬੰਦੀ ਵਲੋਂ ਐਸ.ਡੀ.ਓ ਖ਼ਿਲਾਫ਼ ਧਰਨਾ

Ad Position 21
No active advertisement
ਅਜੀਤ ਡੈਸਕ 07-05-2026
ਮੰਡੀ ਲਾਧੂਕਾ, 6 ਮਈ (ਮਨਪ੍ਰੀਤ ਸਿੰਘ ਸੈਣੀ)-ਸਬ ਡਿਵੀਜ਼ਨ ਲਾਧੂਕਾ ਵਿਖੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵਲੋਂ ਸਬ ਡਿਵੀਜ਼ਨ ਲਾਧੂਕਾ ਤੋਂ ਮੰਟੂ ਸ਼ਰਮਾ ਅਤੇ ਪਰਮਪਾਲ ਲਾਈਨਮੈਨ ਦੀ ਜੋ ਜਬਰੀ ਬਦਲੀ ਕੀਤੀ ਗਈ ਸੀ, ਉਸ ਦੇ ਸਬੰਧ ਵਿਚ ਮੰਡੀ ਲਾਧੂਕਾ ਦੀ ਸਬ ਡਿਵੀਜ਼ਨ ਦੇ ਐੱਸ.ਡੀ.ਓ ਨੂੰ ਮਿਲਿਆ ਗਿਆ ਸੀ | ਜਿਸ ਵਿਚ ਲਿਖਤੀ ਰੂਪ ਵਿਚ ਦਿੱਤਾ ਗਿਆ ਸੀ ਕਿ ਜੋ ਵੀ ਨਵਾਂ ਕਰਮਚਾਰੀ ਮੰਡੀ ਲਾਧੂਕਾ ਸਬ ਡਿਵੀਜ਼ਨ ਵਿਖੇ ਧੱਕੇ ਨਾਲ ਬਦਲੀ ਕਰਾ ਕੇ ਆ ਰਿਹਾ ਹੈ | ਉਨ੍ਹਾਂ ਨੂੰ ਜੁਆਇਨ ਨਾ ਕਰਵਾਇਆ ਜਾਵੇ, ਪ੍ਰੰਤੂ ਲਿਖਤੀ ਦੇਣ ਦੇ ਬਾਵਜੂਦ ਵੀ ਮੰਡੀ ਲਾਧੂਕਾ ਦੇ ਐੱਸ.ਡੀ.ਓ ਵਲੋਂ ਨਵੇਂ ਕਰਮਚਾਰੀ ਨੂੰ ਇੱਥੇ ਸਬ ਡਿਵੀਜ਼ਨ ਲਾਧੂਕਾ ਵਿਖੇ ਜੁਆਇਨ ਕਰਵਾਇਆ ਗਿਆ ਹੈ | ਜਿਸ ਦੇ ਰੋਸ ਵਜੋਂ ਜਥੇਬੰਦੀ ਵਲੋਂ ਅਣਮਿਥੇ ਸਮੇਂ ਲਈ ਧਰਨੇ ਦੀ ਕੋਲ ਦਿੱਤੀ ਗਈ ਹੈ ਅਤੇ ਅੱਜ ਤੋਂ ਕੰਮਕਾਜ ਬੰਦ ਕਰਕੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਬੁਲਾਰਿਆਂ ਵਲੋਂ ਇਸ ਚੀਜ਼ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਅਤੇ ਜੇਕਰ ਇਹ ਬਦਲੀਆਂ ਨਾ ਰੋਕੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ¢ ਇਸ ਮੌਕੇ 'ਤੇ ਡਿਵੀਜ਼ਨ ਪ੍ਰਧਾਨ ਕੇਵਲ ਕਿ੍ਸ਼ਨ, ਸਬ ਡਿਵੀਜ਼ਨ ਪ੍ਰਧਾਨ ਸ਼ਿੰਦਰ ਸਿੰਘ, ਸਕੱਤਰ ਸੋਮ ਕੁਮਾਰ, ਮੁੱਖ ਸਲਾਹਕਾਰ ਮੇਜਰ ਸਿੰਘ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਅਤੇ ਮੁਲਾਜ਼ਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀਆਂ ਸਬਮਰਸੀਬਲ ਮੋਟਰਾਂ ਦੀਆਂ ਕੇਬਲਾਂ ਚੋਰੀ ਅਗਲੀ ਖ਼ਬਰ ਸੀਵਰੇਜ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਨੇ ਅੰਬੇਡਕਰ ਚੌਕ 'ਤੇ ਲਗਾਇਆ ਧਰਨਾ
Ad Position 24