17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਿਹਤ ਵਿਭਾਗ ਦੀ ਫੂਡ ਟੀਮ ਨੇ ਦੁੱਧ, ਦਹੀਂ, ਪਨੀਰ ਤੇ ਖੋਏ ਦੇ ਭਰੇ ਨਮੂਨੇ

Ad Position 21
No active advertisement
ਅਜੀਤ ਡੈਸਕ 07-05-2026
ਅਬੋਹਰ, 6 ਮਈ (ਸੁਖਜੀਤ ਸਿੰਘ ਬਰਾੜ)- ਸਿਹਤ ਵਿਭਾਗ ਵਲੋਂ ਮਿਲਾਵਟ ਖੋਰੀ 'ਤੇ ਠੱਲ੍ਹ ਪਾਉਣ ਅਤੇ ਆਮ ਪਬਲਿਕ ਵਿਚ ਜਾਗਰੂਕਤਾ ਪੈਦਾ ਕਰਨ ਲਈ ਫੂਡ ਸੈਂਪਲਿੰਗ ਟੀਮ ਵਲੋਂ ਇਲਾਕੇ 'ਚ ਵੱਖ-ਵੱਖ ਥਾਵਾਂ ਤੋਂ ਦੁੱਧ, ਦਹੀਂ, ਪਨੀਰ ਅਤੇ ਖੋਏ ਦੇ 8 ਨਮੂਨੇ ਭਰੇ ਗਏ | ਇਸ ਟੀਮ ਦੀ ਅਗਵਾਈ ਫੂਡ ਸੇਫ਼ਟੀ ਅਫ਼ਸਰ ਕੰਵਰਦੀਪ ਕਰ ਰਹੇ ਸਨ | ਇਹ ਨਮੂਨੇ ਪਨੀਰ ਫ਼ੈਕਟਰੀ ਫੋਕਲ ਪੁਆਇੰਟ ਅਬੋਹਰ, ਗੰਗਾਨਗਰ, ਸੀਤੋ ਅਤੇ ਹਨੂਮਾਨਗੜ੍ਹ ਰੋਡ 'ਤੇ ਨਾਕੇ ਲਾ ਕੇ ਇਕੱਠੇ ਕੀਤੇ ਗਏ | ਜਾਣਕਾਰੀ ਦਿੰਦਿਆਂ ਅਸਿਸਟੈਂਟ ਕਮਿਸ਼ਨਰ ਫੂਡ ਡਾ. ਅਮਰਬੀਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਫੂਡ ਸੇਫ਼ਟੀ ਅਫ਼ਸਰਾਂ ਵਲੋਂ ਪਿਛਲੇ ਦਿਨਾਂ 'ਚ 8 ਸੈਂਪਲ ਲਏ ਗਏ, ਜਿਨ੍ਹਾਂ ਨੂੰ ਜਾਂਚ ਲਈ ਫੂਡ ਲੈਬਾਰਟਰੀਆਂ 'ਚ ਭੇਜਿਆ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਇਹ ਸੈਂਪਲਿੰਗ ਲਗਾਤਾਰ ਜਾਰੀ ਰਹੇਗੀ | ਮਿਲਾਵਟ ਖੋਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਜਿੱਥੇ ਕਿਤੇ ਵੀ ਕੋਈ ਮਿਲਾਵਟ ਦਾ ਸ਼ੱਕ ਹੁੰਦਾ ਹੈ ਤਾਂ ਉਨ੍ਹਾਂ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਂਦੇ ਹਨ ਅਤੇ ਜੇਕਰ ਜਾਂਚ ਦੌਰਾਨ ਕੋਈ ਮਿਲਾਵਟ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ | ਉਨ੍ਹਾਂ ਫੂਡ ਵਿਕੇ੍ਰਤਾਵਾਂ ਨੂੰ ਫੂਡ ਬਣਾਉਣ ਅਤੇ ਵੇਚਣ ਦੌਰਾਨ ਹੱਥਾਂ 'ਤੇ ਦਸਤਾਨੇ ਅਤੇ ਸਿਰ 'ਤੇ ਟੋਪੀ ਪਹਿਨਣ, ਫੂਡ ਸੇਫ਼ਟੀ ਲਾਇਸੰਸ ਬਣਾਉਣ ਅਤੇ ਫੂਡ ਰਜਿਸਟਰੇਸ਼ਨ ਕਰਾਉਣ ਦੀ ਅਪੀਲ ਕੀਤੀ | ਫੂਡ ਬਿਜ਼ਨਸ ਆਪੇ੍ਰਟਰਾਂ, ਢਾਬਿਆਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਨੂੰ ਮਿਲਾਵਟ ਰਹਿਤ ਅਤੇ ਸਾਫ਼-ਸੁਥਰਾ ਫੂਡ ਬਣਾਉਣ ਅਤੇ ਵੇਚਣ ਲਈ ਕਿਹਾ | ਉਨ੍ਹਾਂ ਖਾਦ ਪਦਾਰਥ ਵੇਚਣ ਅਤੇ ਬਣਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਅਧੀਨ ਰਜਿਸਟਰੇਸ਼ਨ ਜ਼ਰੂਰ ਕਰਵਾ ਲੈਣ ਅਤੇ ਆਪਣੀਆਂ ਦੁਕਾਨਾਂ ਦੀ ਸਫ਼ਾਈ ਅਤੇ ਖਾਦ ਪਦਾਰਥ ਬਣਾਉਣ, ਵੇਚਣ ਅਤੇ ਪਰੋਸਣ ਵਾਲੇ ਸਟਾਫ਼ ਦੀ ਪੂਰਨ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਜੋਸਨ ਨੇ ਕੀਤੀ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਵਿਧਾਇਕ ਸੰਦੀਪ ਜਾਖੜ ਨੇ ਕੱਲਰ ਖੇੜਾ ਮੰਡੀ ਦਾ ਕੀਤਾ ਦੌਰਾ
Ad Position 24