17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਵਿਧਾਇਕ ਗੋਲਡੀ ਕੰਬੋਜ ਨੂੰ ਦਿੱਤਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 07-05-2026
ਮੰਡੀ ਅਰਨੀਵਾਲਾ, 6 ਮਈ (ਨਿਸ਼ਾਨ ਸਿੰਘ ਮੋਹਲ਼ਾ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਸਕੇਲ ਆਫ਼ ਫਾਈਨਾਂਸ 2026-27 ਵਿਚ ਖੇਤੀਬਾੜੀ ਧੰਦੇ ਦੇ ਨਾਲ ਨਾਲ ਪਸ਼ੂ ਪਾਲਣ, ਮੱਖੀ ਪਾਲਣ, ਮੱਛੀ ਪਾਲਣ, ਮੁਰਗ਼ੀ ਪਾਲਣ ਅਤੇ ਹੋਰ ਸਹਾਇਕ ਧੰਦਿਆਂ ਨੂੰ ਕਿਸਾਨ ਕਰੈਡਿਟ ਕਾਰਡ ਸਕੀਮ ਵਿਚ ਸ਼ਾਮਿਲ ਕਰਨ ਲਈ ਜੋ ਸਕੇਲ ਆਫ਼ ਫਾਈਨਾਂਸ ਲਾਗੂ ਕੀਤੇ ਗਏ ਹਨ | ਜਿਸ ਨਾਲ ਕਿਸਾਨੀ ਅਤੇ ਸਹਿਕਾਰੀ ਸਭਾਵਾਂ ਦੀ ਮਦਦ ਹੋਵੇਗੀ | ਜਥੇਬੰਦੀ ਵਲੋਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ | ਇਸ ਦੇ ਨਾਲ ਮੰਗ ਪੱਤਰ 'ਚ ਇਹ ਵੀ ਕਿਹਾ ਗਿਆ ਕਿ ਸਕੇਲ ਆਫ਼ ਫਾਈਨਾਂਸ ਦੇ ਆਧਾਰ 'ਤੇ ਕਿਸਾਨਾਂ ਲਈ ਇਹ ਸਕੀਮ ਜਲਦ ਤੋਂ ਜਲਦ ਬੈਂਕਾਂ ਤੋਂ ਲਾਗੂ ਕਰਵਾਈ ਜਾਵੇ | ਜਥੇਬੰਦੀ ਨੇ ਕਿਹਾ ਕਿ ਬੈਂਕਾਂ ਵਲੋਂ ਇਸ ਨਵੇਂ ਸਕੇਲ ਨੂੰ ਲਾਗੂ ਕਰਨ ਤੋਂ ਟਾਲਮਟੋਲ ਕੀਤੀ ਜਾ ਰਹੀ ਹੈ | ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹੱਦ ਕਰਜ਼ੇ ਵਧਾਏ ਗਏ ਹਨ ਪਰ ਬੈਂਕਾਂ ਇਸ ਤੋਂ ਹੱਥ ਪਿੱਛੇ ਖਿੱਚ ਰਹੀਆਂ ਹਨ | ਜਿਸ ਨਾਲ ਸਰਕਾਰ ਦੀ ਇਸ ਸਕੀਮ 'ਤੇ ਮਾੜਾ ਅਸਰ ਪੈ ਰਿਹਾ ਹੈ | ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਇਸ ਸਬੰਧੀ ਆਪਣੇ ਮੰਗ ਪੱਤਰ ਵਿਚ ਕਿਸਾਨਾਂ ਦੇ ਹੱਦ ਕਰਜ਼ੇ ਵਧਾਉਣ ਅਤੇ ਸਕੇਲ ਸਕੀਮ ਬੈਂਕਾਂ ਤੋਂ ਲਾਗੂ ਕਰਵਾਏ ਜਾਣ ਦੀ ਮੰਗ ਰੱਖੀ | ਇਸ ਮੌਕੇ ਸੈਕਟਰੀ ਗੁਰਦੇਵ ਸਿੰਘ ਵਿਰਕ ਸਾਬਕਾ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਘੁੜਿਆਣਾ, ਗੁਰਸ਼ੇਰ ਸਿੰਘ ਸਕੱਤਰ ਮਾਹੂਆਣਾ ਬੋਦਲਾ, ਰਾਜ ਕੁਮਾਰ ਮੰਮੂ ਖੇੜਾ, ਰਾਜ ਕੁਮਾਰ ਟਾਹਲੀ ਵਾਲਾ ਜੱਟਾ, ਸੁਭਾਸ਼ ਚੰਦਰ ਟਾਹਲੀ ਵਾਲਾ ਬੋਦਲਾ, ਸਾਗਰ ਅਰਨੀਵਾਲਾ ਅਤੇ ਸਿਮਰਜੀਤ ਸਿੰਘ ਸਕੱਤਰ ਮੂਲਿਆ ਵਾਲੀ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਂਗੂ ਤੇ ਮਲੇਰੀਆ ਦੀ ਦਸਤਕ ਨੂੰ ਦੇਖਦਿਆਂ ਸਿਹਤ ਵਿਭਾਗ ਫ਼ਾਜ਼ਿਲਕਾ ਨੇ ਕੱਸੀ ਕਮਰ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ
Ad Position 24