08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜੀ.ਏ.ਵੀ.ਜੈਨ ਆਦਰਸ਼ ਸਕੂਲ ਦੇ ਨੰਨ੍ਹੇ ਬੱਚਿਆਂ ਨੇ ਕਹਾਣੀ ਸੁਣਾਉਣ ਦੀ ਪ੍ਰਤੀਯੋਗਤਾ 'ਚ ਦਿਖਾਇਆ ਹੁਨਰ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਫ਼ਾਜ਼ਿਲਕਾ, 8 ਮਈ (ਸ਼ਰਮਾ)-ਜੀ.ਏ.ਵੀ.ਜੈਨ ਆਦਰਸ਼ ਸਕੂਲ ਦੇ ਪ੍ਰਾਇਮਰੀ ਵਿੰਗ ਵਿਚ 'ਕਹਾਣੀ ਸੁਣਾਉਣ' ਦੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਸਟੋਰੀ ਟੈਲਿੰਗ ਦੁਨੀਆ ਵਿਚ ਆਪਣੇ ਵਿਚਾਰਾਂ ਅਤੇ ਕਲਪਨਾਵਾਂ ਨੂੰ ਪੇਸ਼ ਕਰਨ ਦਾ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਹੈ | ਉਨ੍ਹਾਂ ਕਿਹਾ ਕਿ ਸਕੂਲ ਦਾ ਪ੍ਰਾਇਮਰੀ ਵਿੰਗ ਨੰਨ੍ਹੇ ਵਿਦਿਆਰਥੀਆਂ ਲਈ ਇੱਕ ਜਾਦੂਈ ਦੁਨੀਆ ਵਿਚ ਬਦਲ ਗਿਆ, ਜਿੱਥੇ ਬੱਚਿਆਂ ਨੇ ਆਪਣੀ ਮਸੂਮੀਅਤ ਅਤੇ ਕਲਾ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ | ਇਸ ਪ੍ਰਤੀਯੋਗਤਾ ਦਾ ਮੁੱਖ ਵਿਸ਼ਾ ਫਲ ਰੱਖਿਆ ਗਿਆ ਸੀ | ਚੇਅਰਮੈਨ ਅਨਿਲ ਜੈਨ ਨੇ ਬੱਚਿਆਂ ਦੇ ਹਾਵ-ਭਾਵ ਅਤੇ ਰਚਨਾਤਮਿਕ ਪ੍ਰੌਪਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੰਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਪਿ੍ੰਸੀਪਲ ਨਰੇਸ਼ ਸਪੜਾ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਬੱਚਿਆਂ ਦਾ ਆਤਮ-ਵਿਸ਼ਵਾਸ ਕਾਬਿਲੇ-ਤਾਰੀਫ਼ ਹੈ | ਅੰਤ ਵਿਚ ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਅਧਿਆਪਕਾਂ ਅਤੇ ਮਾਪਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਤੌਰ 'ਤੇ ਸੁਲਝਾਉਣ ਲਈ ਵਚਨਬੱਧ-ਵਿਧਾਇਕ ਸਵਨਾ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ 'ਚ 'ਸੀ.ਐਮ. ਦੀ ਯੋਗਸ਼ਾਲਾ' ਬਣੀ ਸਿਹਤਮੰਦ ਜੀਵਨ ਸ਼ੈਲੀ ਦਾ ਆਧਾਰ
Ad Position 24