ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਮਸ਼ਹੂਰ ਰੂਪ ਚੰਦ ਲਾਟਰੀ ਸਟਾਲ ਤੋਂ ਖ਼ਰੀਦੀਆਂ ਟਿਕਟਾਂ ਨੇ ਪਿੰਡ ਬਾਘੇਵਾਲਾ ਦੇ ਇਕ ਕਿਸਾਨ ਨੂੰ ਲਖਪਤੀ ਬਣਾ ਦਿੱਤਾ ਹੈ | ਪਿੰਡ ਬਾਘੇਵਾਲਾ ਨਿਵਾਸੀ ਨਿਰਮਲ ਸਿੰਘ ਬਰਾੜ ਦੀ ਕਿਸਮਤ ਉਸ ਸਮੇਂ ਚਮਕੀ ਜਦੋਂ ਉਨ੍ਹਾਂ ਵਲੋਂ ਖ਼ਰੀਦੀਆਂ ਗਈਆਂ ਲਾਟਰੀ ਟਿਕਟਾਂ 'ਤੇ 1 ਲੱਖ ਰੁਪਏ ਦਾ ਇਨਾਮ ਨਿਕਲਿਆ | ਪੇਸ਼ੇ ਤੋਂ ਕਿਸਾਨ ਨਿਰਮਲ ਸਿੰਘ ਨੇ ਰੂਪ ਚੰਦ ਲਾਟਰੀ ਸਟਾਲ ਤੋਂ 5205 ਨੰਬਰ ਦੀਆਂ ਕੁੱਲ 200 ਟਿਕਟਾਂ ਖ਼ਰੀਦੀਆਂ ਸਨ | ਇਨ੍ਹਾਂ ਸਾਰੀਆਂ ਟਿਕਟਾਂ 'ਤੇ ਇਨਾਮ ਨਿਕਲ ਆਇਆ, ਜਿਸ ਸਦਕਾ ਕੁੱਲ ਇਨਾਮੀ ਰਾਸ਼ੀ 1 ਲੱਖ ਰੁਪਏ ਬਣ ਗਈ | ਇਸ ਜਿੱਤ ਤੋਂ ਬਾਅਦ ਨਿਰਮਲ ਸਿੰਘ ਦੇ ਪਰਿਵਾਰ ਅਤੇ ਪਿੰਡ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸਟਾਲ ਸੰਚਾਲਕ ਬੌਬੀ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਟਾਲ ਤੋਂ ਪਹਿਲਾਂ ਵੀ ਕਈ ਲੋਕ ਲੱਖਾਂ-ਕਰੋੜਾਂ ਦੇ ਇਨਾਮ ਜਿੱਤ ਚੁੱਕੇ ਹਨ |