ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ ਪਿ੍ੰਸੀਪਲ ਡਾ. ਨਵਜੀਤ ਕੌਰ ਸਰਾਂ ਦੀ ਅਗਵਾਈ ਹੇਠ ਮਾਂ ਦਿਵਸ ਉਤਸ਼ਾਹ, ਸਤਿਕਾਰ ਅਤੇ ਭਾਵਨਾਤਮਕ ਮਾਹੌਲ ਵਿਚ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਮਾਂ ਦੀ ਮਹਾਨਤਾ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣਾ ਪਿਆਰ ਪ੍ਰਗਟ ਕੀਤਾ ਗਿਆ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਭਾਸ਼ਣ, ਕਵਿਤਾ ਪਾਠ, ਗੀਤ, ਪੋਸਟਰ ਮੇਕਿੰਗ ਅਤੇ ਸਭਿਆਚਾਰਕ ਪ੍ਰਸਤੁਤੀਆਂ ਰਾਹੀਂ ਮਾਂ ਦੇ ਚਰਨਾਂ ਵਿਚ ਸਤਿਕਾਰ ਭੇਟ ਕੀਤਾ | ਸਮਾਗਮ ਦੀ ਵਿਸ਼ੇਸ਼ ਖ਼ਾਸੀਅਤ ਇਹ ਰਹੀ ਕਿ ਪਿੰਡ ਦੀਆਂ ਮਾਤਾਵਾਂ ਨੂੰ ਸਕੂਲ 'ਚ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ | ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਭਾਵਪੂਰਤ ਪੇਸ਼ਕਾਰੀਆਂ ਨੇ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ | ਪਿ੍ੰਸੀਪਲ ਡਾ.ਨਵਜੀਤ ਕੌਰ ਸਰਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਅਤੇ ਜੀਵਨ ਦੀ ਸਭ ਤੋਂ ਵੱਡੀ ਪੇ੍ਰਰਨਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਮਾਂ ਦੇ ਤਿਆਗ, ਪਿਆਰ ਅਤੇ ਸੰਸਕਾਰਾਂ ਦਾ ਸਤਿਕਾਰ ਕਰਨਾ ਹਰ ਇਕ ਦਾ ਨੈਤਿਕ ਫ਼ਰਜ਼ ਹੈ | ਸਮਾਗਮ ਦੇ ਅੰਤ ਵਿਚ ਪਿ੍ੰਸੀਪਲ ਵਲੋਂ ਆਈਆਂ ਹੋਈਆਂ ਮਾਵਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਭਾਰਤੀ ਏਅਰਟੇਲ ਫਾਊਾਡੇਸ਼ਨ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ | ਸਮੂਹ ਸਟਾਫ਼ ਮੈਂਬਰ, ਭਾਰਤੀ ਏਅਰਟੇਲ ਫਾਊਾਡੇਸ਼ਨ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |