ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਕਣਕ ਦਾ ਨਾੜ ਸਾੜਨ ਵਾਲੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਪੂਰਨ ਚੰਦ ਪੁੱਤਰ ਲੱਛਮੀ ਬਾਈ, ਸਤਪਾਲ ਕੁਮਾਰ ਅਤੇ ਛਿੰਦਰਪਾਲ ਪੁੱਤਰਾਨ ਕਸ਼ਮੀਰੀ ਲਾਲ ਵਾਸੀਆਨ ਆਹਲ ਬੋਦਲਾ ਨੇ ਅੱਗ ਲਗਾ ਕੇ ਹੁਕਮਾਂ ਦੀ ਉਲੰਘਣਾ ਕੀਤੀ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਪ੍ਰੀਤਮ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਬਹਿਕ ਹਸਤਾ ਨੇ ਪਾਬੰਦੀ ਦੇ ਬਾਵਜੂਦ ਖੇਤਾਂ ਵਿਚ ਅੱਗ ਲਗਾਈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਮਾਇਆ ਬੀਬੀ ਪਤਨੀ ਸਾਹਿਬ ਦਿੱਤਾ ਵਾਸੀ ਬਹਿਕ ਹਸਤਾ ਨੇ ਡੀ.ਸੀ. ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਖੇਤ ਵਿਚ ਅੱਗ ਲਗਾਈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਰਾਜ ਸਿੰਘ ਪੁੱਤਰ ਗੁਲਰਾਜ ਸਿੰਘ ਅਤੇ ਦੇਸ ਸਿੰਘ ਪੁੱਤਰ ਗੁਲਰਾਜ ਸਿੰਘ ਵਾਸੀ ਗ਼ੁਲਾਮ ਰਸੂਲ ਵਾਲੀ ਨੇ ਨਿਯਮਾਂ ਦੇ ਉਲਟ ਅੱਗ ਲਗਾਈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਵਜ਼ੀਰ ਸਿੰਘ ਪੁੱਤਰ ਬੱਘਾ ਸਿੰਘ ਅਤੇ ਭਗਵਾਨ ਦੇਵੀ ਪਤਨੀ ਸ਼ਾਮ ਚੰਦ ਵਾਸੀ ਪਿੰਡ ਬੱਖੂਸ਼ਾਹ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |