ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਜ਼ਮੀਨ ਦੇ ਪੱਟੇਨਾਮੇ ਵਿਚ ਦਖ਼ਲ-ਅੰਦਾਜ਼ੀ ਕਰਨ, ਧਮਕੀਆਂ ਦੇਣ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਵਾਲੇ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਸ਼ਮਾ ਬਾਈ ਪੁੱਤਰੀ ਸਾਬੂ ਰਾਮ ਵਾਸੀ ਚੱਕ ਡੱਬਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਚੱਕ ਖਿਓਵਾਲਾ ਵਿਖੇ ਹੰਸਾ ਸਿੰਘ ਪੁੱਤਰ ਬੱਘਾ ਸਿੰਘ, ਪਰਮਜੀਤ ਸਿੰਘ ਪੁੱਤਰ ਬੰਤ ਸਿੰਘ, ਨਿਹਾਲੋ ਬਾਈ ਪਤਨੀ ਹੰਸਾ ਸਿੰਘ, ਸੋਮਾ ਬਾਈ ਪਤਨੀ ਘੱਕੀ ਸਿੰਘ, ਪਰਵੀਨ ਰਾਣੀ ਪਤਨੀ ਪਰਮਜੀਤ ਸਿੰਘ, ਰਾਣੀ ਪਤਨੀ ਬਲਜੀਤ ਸਿੰਘ, ਅਕਾਸ਼ਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ, ਅਮਨ ਸਿੰਘ ਪੁੱਤਰ ਹੰਸਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਹੰਸਾ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਕਸ਼ਮੀਰ ਸਿੰਘ ਵਾਸੀ ਖਿਓਵਾਲਾ ਵਲੋਂ ਰੇਸ਼ਮਾ ਬਾਈ ਦੇ ਭਰਾ ਮਹਿੰਦਰ ਸਿੰਘ ਦਾ ਪੱਟੇਨਾਮਾ ਮਨਜ਼ੂਰ ਹੋਣ ਦੇ ਬਾਵਜੂਦ ਵੀ ਦਖ਼ਲ ਅੰਦਾਜ਼ੀ ਦਿੱਤੀ ਗਈ, ਧਮਕੀਆਂ ਦਿੱਤੀਆਂ ਗਈਆਂ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ | ਜਿਸ 'ਤੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ |