29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 17-05-2026
ਮੱਖੂ, 16 ਮਈ (ਵਰਿੰਦਰ ਮਨਚੰਦਾ)-ਸਫ਼ਾਈ ਸੇਵਕ ਯੂਨੀਅਨ ਵਲੋਂ ਆਪਣੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਚੱਲ ਰਹੀ ਹੜਤਾਲ ਦੇ ਤਹਿਤ ਅੱਜ ਮੱਖੂ ਵਿਖੇ ਸਫ਼ਾਈ ਸੇਵਕਾਂ ਵਲੋਂ ਮੇਨ ਬਾਜ਼ਾਰਾਂ 'ਚ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਦੂਜੇ ਪਾਸੇ ਸੜਕਾਂ 'ਤੇ ਲਗਾਤਾਰ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ | ਧਰਨੇ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਰਾਜੂ ਮੇਟ ਨੇ ਕੀਤੀ | ਧਰਨੇ ਵਿਚ ਸਮੂਹ ਆਊਟ ਸੋਰਸ ਅਤੇ ਰੈਗੂਲਰ ਸਫ਼ਾਈ ਕਰਮਚਾਰੀ ਵਲੋਂ ਰੋਸ ਜਤਾਉਂਦਿਆਂ ਸਰਕਾਰ ਦੀ ਨਿਖੇਧੀ ਕੀਤੀ ਗਈ | ਪ੍ਰਧਾਨ ਰਾਜੂ ਮੇਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਰੋਸ ਜਤਾਉਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਵਿਜੇ ਪੈ੍ਰੱਸ ਸਕੱਤਰ, ਰਿਖੀ ਰਾਮ, ਨਾਨਕ, ਲਵਰਾਜ, ਰੁਲਦੂ ਡਰਾਈਵਰ, ਗੁਲਸ਼ਨ, ਸੋਨੂੰ, ਸ਼ੀਰਾ ਕਸ਼ਮੀਰ, ਬਬਲੀ, ਬਿਮਲਾ, ਰਾਜਨ, ਮੋਨਾ, ਸੰਤੋਸ਼, ਵੀਨਾ ਯੂਸਫ਼, ਵੀਨਾ, ਸ਼ਾਂਤੀ, ਕੇਵਲ, ਲਾਲ ਸਿੰਘ, ਸੁਧੀਰ ਕੁਮਾਰ, ਸੁਰਿੰਦਰ ਕੁਮਾਰ, ਕਮਲੇਸ਼, ਸੰਮਾ, ਮੰਗਾ, ਗੁਲਾਬ, ਵਿਕੀ, ਸੋਨੂੰ, ਸੋਨੂੰ ਹਰੀਕੇ, ਰਜੇਸ਼, ਰਜਿੰਦਰ ਕੁਮਾਰ, ਮਨੋਜ, ਅਰੁਣ ਕੁਮਾਰ, ਹੀਰਾ ਸਿੰਘ, ਜਸਵਿੰਦਰ, ਰਾਜੂ ਡਰਾਈਵਰ, ਅਕਬਰ, ਸਨਮਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਨੇ ਅੰਤਰਰਾਸ਼ਟਰੀ ਨਰਸਿੰਗ ਦਿਹਾੜਾ ਮਨਾਇਆ ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਜ਼ੀਰਾ ਵਲੋਂ ਵਿਧਾਇਕ ਨਰੇਸ਼ ਕਟਾਰੀਆ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
Ad Position 24