ਅਬੋਹਰ, 16 ਮਈ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਸਰਦਾਰ ਪਟੇਲ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਵਿਚ ਅੰਤਰਰਾਸ਼ਟਰੀ ਨਰਸਿੰਗ ਦਿਹਾੜੇ ਮੌਕੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ | ਇਸ ਮੌਕੇ ਚੇਅਰਮੈਨ ਡਾਕਟਰ ਜੀ.ਐੱਸ ਮਿੱਤਲ, ਐਮ.ਡੀ ਸਮੀਰ ਮਿੱਤਲ, ਡਾਇਰੈਕਟਰ ਸਾਹਿਲ ਮਿੱਤਲ, ਪਿ੍ੰਸੀਪਲ ਮੈਡਮ ਹਰਿੰਦਰ ਕੌਰ ਨੇ ਟੀਚਿੰਗ, ਨਾਨ ਟੀਚਿੰਗ ਸਟਾਫ਼, ਵਿਦਿਆਰਥੀਆਂ ਨੂੰ ਨਰਸਿੰਗ ਦਿਹਾੜੇ ਦੀ ਵਧਾਈ ਦਿੱਤੀ | ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਸਹੁੰ ਚੁੱਕਦੇ ਹੋਏ ਫਲੋਰਸ ਦੇ ਜਨਮਦਿਨ 'ਤੇ ਉਨ੍ਹਾਂ ਦੇ ਪੇ੍ਰਰਨਾਦਾਇਕ ਜੀਵਨ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲਣ ਦਾ ਪ੍ਰਣ ਦਵਾਇਆ | ਵਿਦਿਆਰਥੀਆਂ ਨੇ ਆਪਣੇ ਨਰਸਿੰਗ ਪੇਸ਼ੇ ਦੇ ਪ੍ਰਤੀ ਹਮੇਸ਼ਾ ਸਮਰਪਿਤ ਅਤੇ ਇਮਾਨਦਾਰੀ ਰਹਿਣ ਦਾ ਸੰਕਲਪ ਵੀ ਲਿਆ | ਪ੍ਰੋਗਰਾਮ ਵਿਚ ਦੱਸਿਆ ਗਿਆ ਕਿ ਫਲੋਰੈਂਸ ਨਾਈਟਿਗੇਲ ਦਾ ਜਨਮ 12 ਮਈ 1820 ਨੂੰ ਇਟਲੀ ਵਿਚ ਹੋਇਆ ਸੀ | ਯੁੱਧ ਦੇ ਦੌਰਾਨ ਉਨ੍ਹਾਂ ਬਿ੍ਟਿਸ਼ ਹਸਪਤਾਲਾਂ ਵਿਚ ਨਰਸ ਦੇ ਤੌਰ 'ਤੇ ਸੇਵਾਵਾਂ ਦਿੱਤੀਆਂ | ਰਾਤ ਦੇ ਸਮੇਂ ਹੱਥ ਵਿਚ ਲਾਲਟੈਣ ਲੈ ਕੇ ਜ਼ਖਮੀਆਂ ਦੀ ਸੇਵਾ ਅਤੇ ਦੇਖਭਾਲ ਕਰਨ ਦੇ ਕਾਰਨ ਉਨ੍ਹਾਂ ਨੂੰ ਲੇਡੀ ਵਿੱਦ ਦਾ ਲੈਂਪ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ | ਇਸ ਲਈ ਉਨ੍ਹਾਂ ਦੀ ਯਾਦ ਵਿਚ ਹਰ ਸਾਲ 12 ਮਈ ਨੂੰ ਅੰਤਰਰਾਸ਼ਟਰੀ ਨਰਸਿੰਗ ਦਿਹਾੜਾ ਮਨਾਇਆ ਜਾਂਦਾ ਹੈ |