31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਧਾਇਕ ਸੰਦੀਪ ਜਾਖੜ ਲਈ ਅਬੋਹਰ ਨਗਰ ਨਿਗਮ ਚੋਣਾਂ ਬਣੀਆਂ ਵੱਡੀ ਚੁਨੌਤੀ

Ad Position 21
No active advertisement
ਅਜੀਤ ਡੈਸਕ 23-05-2026
ਅਬੋਹਰ, 22 ਮਈ (ਸੁਖਜੀਤ ਸਿੰਘ ਬਰਾੜ)-ਅਬੋਹਰ ਦੇ ਵਿਧਾਇਕ ਸੰਦੀਪ ਕੁਮਾਰ ਜਾਖੜ ਲਈ ਨਗਰ ਨਿਗਮ ਚੋਣਾਂ ਵੱਡੀ ਚੁਨੌਤੀ ਬਣ ਗਈਆਂ ਹਨ | ਵਿਧਾਇਕ ਸੰਦੀਪ ਕੁਮਾਰ ਜਾਖੜ, ਜੋ ਕਿ ਅਬੋਹਰ ਨਗਰ ਨਿਗਮ ਚੋਣਾਂ ਵਿਚ ਭਾਜਪਾ ਦੀ ਅਗਵਾਈ ਕਰ ਰਹੇ ਹਨ, ਵਲੋਂ ਸ਼ਹਿਰ ਦੇ ਸਾਰੇ 50 ਵਾਰਡਾਂ 'ਤੇ ਭਾਜਪਾ ਦੇ ਉਮੀਦਵਾਰ ਉਤਾਰੇ ਗਏ ਹਨ ਪਰ ਟਿਕਟਾਂ ਦੀ ਵੰਡ ਸਮੇਂ ਟਕਸਾਲੀ ਭਾਜਪਾਈਆਂ ਨੂੰ ਇਸ ਵਾਰ ਬਿਲਕੁਲ ਹੀ ਕਿਨਾਰੇ ਕਰ ਦਿੱਤਾ ਗਿਆ ਸੀ | ਜ਼ਿਕਰਯੋਗ ਹੈ ਕਿ ਵਿਧਾਇਕ ਸੰਦੀਪ ਕੁਮਾਰ ਜਾਖੜ, ਜੋ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਆਪਣੇ ਚਾਚਾ ਅਤੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨਾਲ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਭਾਜਪਾ ਨਾਲ ਜੁੜ ਗਏ ਸਨ, ਨੇ ਨਗਰ ਨਿਗਮ ਚੋਣਾਂ ਦੌਰਾਨ ਉਨ੍ਹਾਂ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋਏ ਬਹੁਤੇ ਸਾਬਕਾ ਕੌਂਸਲਰਾਂ ਨੂੰ ਟਿਕਟਾਂ ਦਿੱਤੀਆਂ ਹਨ | ਜਦਕਿ ਜਾਖੜ ਪਰਿਵਾਰ ਦੇ ਦਹਾਕਿਆਂ ਤੋਂ ਵਿਰੋਧੀ ਰਹੇ ਸਾਬਕਾ ਭਾਜਪਾ ਵਿਧਾਇਕ ਡਾ.ਰਾਮ ਕੁਮਾਰ ਗੋਇਲ, ਡਾ.ਰਿਸ਼ੀ ਨਾਰੰਗ ਅਤੇ ਟੀਟੂ ਛਾਬੜਾ ਦੇ ਪਰਿਵਾਰਾਂ ਦੀਆਂ ਟਿਕਟਾਂ ਕੱਟ ਕੇ ਉਨ੍ਹਾਂ ਨੂੰ ਖੰੂਜੇ ਲਾ ਦਿੱਤਾ ਗਿਆ ਹੈ | ਟਿਕਟਾਂ ਦੀ ਵੰਡ ਤੋਂ ਬਾਅਦ ਭਾਜਪਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਸ਼ਿਵਰਾਜ ਗੋਇਲ, ਰਿਸ਼ੀ ਨਾਰੰਗ, ਟੀਟੂ ਛਾਬੜਾ ਅਤੇ ਰਵੀ ਸੇਤੀਆ ਸਮੇਤ 50 ਤੋਂ ਉੱਪਰ ਟਕਸਾਲੀ ਸੀਨੀਅਰ ਭਾਜਪਾ ਆਗੂਆਂ ਨੇ ਭਾਜਪਾ ਤੋਂ ਅਸਤੀਫ਼ੇ ਦੇ ਕੇ ਬਗ਼ਾਵਤ ਦਾ ਰਸਤਾ ਫੜ ਲਿਆ ਹੈ | ਟਕਸਾਲੀ ਭਾਜਪਾਈਆਂ ਦੀ ਇਹ ਬਗ਼ਾਵਤ ਹੁਣ ਅਬੋਹਰ ਦੇ ਵਿਧਾਇਕ ਸੰਦੀਪ ਕੁਮਾਰ ਜਾਖੜ ਲਈ ਨਗਰ ਨਿਗਮ ਚੋਣਾਂ 'ਚ ਵੱਡੀ ਚੁਨੌਤੀ ਬਣ ਗਈ ਹੈ | ਵਿਧਾਇਕ ਸੰਦੀਪ ਕੁਮਾਰ ਜਾਖੜ, ਜੋ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਅਬੋਹਰ ਤੋਂ ਭਾਜਪਾ ਉਮੀਦਵਾਰ ਵਜੋਂ ਦਾਅਵਾ ਜਤਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਸੁੰਨੇ ਪਏ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਅਤੇ ਕਾਰ ਕੀਤੀ ਚੋਰੀ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਆਏ ਬਾਹਰਲੇ ਵਿਅਕਤੀਆਂ, ਰਿਸ਼ਤੇਦਾਰਾਂ ਅਤ...
Ad Position 24