ਅਬੋਹਰ, 8 ਜੂਨ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਮੁੱਖ ਕਾਰਜਕਾਰੀ ਅਫ਼ਸਰ ਸਿਟਰਸ ਅਸਟੇਟ ਅਬੋਹਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਸਿਟਰਸ ਅਸਟੇਟ ਅਬੋਹਰ ਵਿਖੇ 10 ਜੁਲਾਈ ਨੂੰ ਸਵੇਰੇ 10 ਵਜੇ ਜਨਰਲ ਬਾਡੀ ਦਾ ਆਮ ਇਜਲਾਸ ਰੱਖਿਆ ਗਿਆ ਹੈ | ਇਜਲਾਸ ਵਿਚ ਸਟਰੈਸ ਸਟੇਟ ਅਬੋਹਰ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਜਾਣਾ ਹੈ | ਉਨ੍ਹਾਂ ਦੱਸਿਆ ਕਿ ਜਨਰਲ ਬਾਡੀ ਦੇ ਆਮ ਇਜਲਾਸ 'ਚ 30 ਜੂਨ ਤੱਕ ਰਜਿਸਟਰਡ ਬਾਗ਼ਬਾਨ ਹੀ ਭਾਗ ਲੈ ਸਕਦੇ ਹਨ | ਚਾਹਵਾਨ ਬਾਗ਼ਬਾਨ 30 ਜੂਨ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ | ਇਸ ਮੌਕੇ 'ਤੇ ਵਿਭਾਗ ਅਤੇ ਖੇਤਰੀ ਖੋਜ ਕੇਂਦਰ ਅਬੋਹਰ ਦੇ ਮਾਹਿਰਾਂ ਵਲੋਂ ਨਿੰਬੂ ਜਾਤੀ ਦੇ ਫਲਾਂ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਵੇਗੀ | ਉਨ੍ਹਾਂ ਸਿਟਰਸ ਅਸਟੇਟ ਅਧੀਨ ਆਉਂਦੇ ਸਾਰੇ ਰਜਿਸਟਰ ਮੈਂਬਰਾਂ ਨੂੰ ਇਸ ਜਨਰਲ ਬਾਡੀ ਦੇ ਆਮ ਇਜਲਾਸ ਵਿਚ ਭਾਗ ਲੈਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸੇ ਵੀ ਦਫ਼ਤਰੀ ਕੰਮ ਵਾਲੇ ਦਿਨ ਮੁੱਖ ਕਾਰਜਕਾਰੀ ਅਫ਼ਸਰ ਸਟਰੇਸ ਅਸਟੇਟ ਅਬੋਹਰ 'ਤੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ |