06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਭਾਰਤ-ਪਕਿਸਤਾਨ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ’ਤੇ ਪੀਰ ਬਾਬਾ ਬੁਰਜੀ ਵਾਲਾ ਦੀ ਸਮਾਧ ’ਤੇ ਲੱਗੀਆਂ ਰੌਣਕਾਂ

Ad Position 21
No active advertisement
ਅਜੀਤ ਡੈਸਕ 20-06-2026
ਫ਼ਾਜ਼ਿਲਕਾ, 19 ਜੂਨ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਇਨ ’ਤੇ ਸਥਿਤ ਪਿੰਡ ਗੁਲਾਬਾਂ ਭੈਣੀ ’ਚ ਮੌਜੂਦ ਪੀਰ ਬਾਬਾ ਬੁਰਜੀ ਵਾਲਾ ਦੀ ਦਰਗਾਹ ’ਤੇ ਸਾਲਾਨਾ ਮੇਲਾ ਲਗਾਇਆ ਗਿਆ। ਬੰਦੂਕਾਂ ਦੇ ਸਾਏ ਹੇਠ ਜਿੱਥੇ ਹਜ਼ਾਰਾਂ ਭਾਰਤੀ ਸ਼ਰਧਾਲੂਆਂ ਨੇ ਦਰਗਾਹ ’ਤੇ ਮੱਥਾ ਟੇਕਿਆ ਉੱਥੇ ਹੀ ਗੁਆਂਢੀ ਮੁਲਕ ਪਾਕਿਸਤਾਨ ਦੇ ਬਾਸ਼ਿੰਦਿਆਂ ਨੇ ਦੂਰ ਤੋਂ ਹੀ ਸਿੱਜਦਾ ਕੀਤਾ। ਕੰਡਿਆਲੀ ਤਾਰ ਦੇ ਪਾਰ ਜ਼ੀਰੋ ਲਾਈਨ ’ਤੇ ਦਰਗਾਹ ਹੋਣ ਕਾਰਨ ਬੀ.ਐੱਸ.ਐਫ.ਦੀ 19 ਬਟਾਲੀਅਨ ਵਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ। ਮੱਥਾ ਟੇਕਣ ਆਏ ਸ਼ਰਧਾਲੂਆਂ ਦੀ ਪਹਿਚਾਣ ਤੋਂ ਬਾਅਦ ਤਲਾਸ਼ੀ ਲੈਣ ਤੋਂ ਮਰਗੋਂ ਉਨ੍ਹਾਂ ਨੂੰ ਕੰਡਿਆਲੀ ਤਾਰ ਦੇ ਪਾਰ ਸਥਿਤ ਮਜ਼ਾਰ ’ਤੇ ਸਿੱਜਦਾ ਕਰਨ ਲਈ ਭੇਜਿਆ ਗਿਆ। ਬੀ.ਐੱਸ.ਐਫ.ਦੀ 19 ਬਟਾਲੀਅਨ ਦੇ ਅਧਿਕਾਰੀਆਂ ਨੇ ਸਮਾਧ ’ਤੇ ਚਾਦਰ ਚੜ੍ਹਾ ਕੇ ਇਸ ਮੇਲੇ ਦੀ ਆਪਣੀ ਹਾਜ਼ਰੀ ਲਗਵਾਈ। ਸਥਾਨਕ ਲੋਕਾਂ ਦੇ ਮੁਤਾਬਿਕ ਇਹ ਸਮਾਧ ਬਹੁਤ ਪੁਰਾਣੀ ਹੈ ਅਤੇ ਇਸ ਸਮਾਧ ’ਤੇ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਹਰ ਸਾਲ ਦੋਨਾਂ ਮੁਲਕਾਂ ਦੇ ਸ਼ਰਧਾਲੂ ਇਸ ਸਮਾਧ ’ਤੇ ਪੁੱਜਦੇ ਹਨ ਅਤੇ ਸਿੱਜਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਇਕ ਬਹੁਤ ਵੱਡਾ ਮੇਲਾ ਇਸ ਮਜ਼ਾਰ ’ਤੇ ਲੱਗਦਾ ਸੀ, ਜਿਸ ਵਿਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਸੀ। ਦੂਰ ਦੁਰਾਡੇ ਤੋਂ ਲੋਕ ਇਸ ਮੇਲੇ ਵਿਚ ਪੁੱਜਦੇ ਸਨ। ਵੰਡ ਤੋਂ ਪਹਿਲਾਂ ਦੋਨੇਂ ਦੇਸ਼ਾਂ ਦਾ ਬਾਸ਼ਿੰਦੇ ਇਕੱਠੇ ਹੋ ਕੇ ਇੱਥੇ ਮਜ਼ਾਰ ’ਤੇ ਮੇਲਾ ਲਗਾਉਂਦੇ ਸਨ ਅਤੇ ਸਾਰਾ ਜਾਤਾਂ ਦੇ ਲੋਕ ਘਰਾਂ ਵਿਚੋਂ ਰਾਸ਼ਨ ਆਦਿ ਇਕੱਠਾ ਕਰਦੇ ਸਨ ਅਤੇ ਸਾਂਝੇ ਰੂਪ ਵਿਚ ਲੰਗਰ ਚਲਾਉਂਦੇ ਸਨ।ਪਰ ਦੋਨਾਂ ਮੁਲਕਾਂ ਦੇ ਵਿਚਕਾਰ ਆਈ ਖਟਾਸ ਕਾਰਨ ਇਸ ਜਗ੍ਹਾ ’ਤੇ ਇਸ ਖਟਾਸ ਦਾ ਵੀ ਅਸਰ ਦੇਖਣ ਨੂੰ ਮਿਲਿਆ, ਕਿਉਂ ਕਿ ਪਹਿਲਾਂ ਦੋਨਾਂ ਮੁਲਕਾਂ ਦੇ ਸੁਰੱਖਿਆ ਅਧਿਕਾਰੀ ਆਪਸ ਵਿਚ ਤਾਲਮੇਲ ਕਰਕੇ ਪਹਿਲਾਂ ਭਾਰਤ ਦੀ ਸੰਗਤ ਨੂੰ ਮਜ਼ਾਰ ’ਤੇ ਮੱਥਾ ਟਿਕਾਉਂਦੇ ਸੀ। ਜਿਸ ਤੋਂ ਬਾਅਦ ਪਾਕਿਸਤਾਨ ਦੀ ਸੰਗਤ ਨੂੰ ਮਜ਼ਾਰ ’ਤੇ ਆ ਕੇ ਸਿੱਜਦਾ ਕਰਨ ਦਾ ਮੌਕਾ ਦਿੱਤਾ ਜਾਂਦਾ ਸੀ ਅਤੇ ਕੰਡਿਆਲੀ ਤਾਰ ’ਤੇ ਲੱਗੇ ਗੇਟ ਨੂੰ ਬੰਦ ਕਰ ਦਿੱਤਾ ਜਾਂਦਾ ਸੀ। ਖਟਾਸ ਕਾਰਨ ਇਸ ਤਰ੍ਹਾਂ ਦੇ ਹਾਲਾਤ ਘੱਟ ਦੇਖਣ ਨੂੰ ਮਿਲਦੇ ਹਨ ਅਤੇ ਪਾਕਿਸਤਾਨ ਦੇ ਸ਼ਰਧਾਲੂ ਦੂਰ ਆਪਣੀ ਸਰਹੱਦ ’ਤੇ ਖੜ ਕੇ ਹੀ ਇਸ ਸਮਾਧ ’ਤੇ ਸਿੱਜਦਾ ਕਰਦੇ ਹਨ। ਉੱਥੇ ਹੀ ਮਜ਼ਾਰ ’ਤੇ ਮੱਥਾ ਟੇਕਣ ਆਏ ਲੋਕਾਂ ਦਾ ਕਹਿਣਾ ਸੀ ਕਿ ਇਸ ਮਜ਼ਾਰ ’ਤੇ ਹਰ ਮੰਨਤ ਪੂਰੀ ਹੁੰਦੀ ਹੈ। ਇਸ ਲਈ ਬਹੁਤ ਦੂਰੋਂ-ਦੂਰੋਂ ਸੰਗਤਾਂ ਇੱਥੇ ਆਉਂਦੀਆਂ ਹਨ। ਜਿਨ੍ਹਾਂ ਦੀ ਹਰ ਅਰਦਾਸ ਪੂਰੀ ਹੁੰਦੀ ਹੈ। ਜਿਨ੍ਹਾਂ ਸੰਗਤਾਂ ਦੀ ਮੰਨਤਾਂ ਪੂਰੀਆਂ ਹੁੰਦੀਆਂ ਹਨ, ਉਹ ਇੱਥੇ ਮੱਥਾ ਟੇਕ ਕੇ ਢੋਲ ਵਜਾ ਕੇ ਨੱਚ, ਗਾ ਕੇ ਖ਼ੁਸ਼ੀ ਮਨਾਉਂਦੇ ਹਨ। ਫ਼ਾਜ਼ਿਲਕਾ ਦੇ ਡੀ.ਐੱਸ.ਪੀ.ਬੀ.ਐੱਸ.ਰੰਧਾਵਾ ਨੇ ਦੱਸਿਆ ਕਿ ਜ਼ੀਰੋ ਲਾਈਨ ’ਤੇ ਸਮਾਧ ਹੋਣ ਕਾਰਨ ਸੁਰੱਖਿਆ ਦੇ ਲਿਹਾਜ਼ ਨਾਲ ਮੇਲੇ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਪੂਰੀ ਚੌਕਸੀ ਵਰਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਧ ’ਤੇ ਦੋਨਾਂ ਮੁਲਕਾਂ ਦੀ ਆਸਥਾ ਜੁੜੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਾਲੇ ਪਾਸਿਓ ਵੱਡੀ ਗਿਣਤੀ ਵਿਚ ਸੰਗਤਾਂ ਨੇ ਮੱਥਾ ਟੇਕਿਆ ਹੈ। ਜਦੋਂ ਕਿ ਪਾਕਿਸਤਾਨ ਵਾਲੇ ਪਾਸਿਓਂ ਸੰਗਤ ਘੱਟ ਆਈ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ਭਾਰਤ-ਪਾਕਿ ਸਰਹੱਦ ’ਤੇ ਸਥਿਤ ਪੀਰ ਬਾਬਾ ਬੁਰਜੀ ਵਾਲੇ ਦੀ ਦਰਗਾਹ ’ਤੇ ਪਰਿਵਾਰ ਸਮੇਤ ਟੇਕਿਆ ਮੱਥਾ ਅਗਲੀ ਖ਼ਬਰ ਮੈਡਮ ਖ਼ੁਸ਼ਬੂ ਸਾਵਣਸੁੱਖਾਂ ਨੇ ਵੱਖ-ਵੱਖ ਵਾਰਡਾਂ ’ਚ ਰਾਸ਼ਨ ਕਿੱਟਾਂ ਦੀ ਵੰਡ ਕੀਤੀ
Ad Position 24
No active advertisement