06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਖ਼ੁਦਾਈ ਦੌਰਾਨ ਮਜ਼ਦੂਰ ਦੀ ਮੌਤ ਹੋਣ ਦੇ ਮਾਮਲੇ ’ਚ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 20-06-2026
ਫ਼ਾਜ਼ਿਲਕਾ, 19 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਖ਼ੁਦਾਈ ਦੌਰਾਨ ਮਜ਼ਦੂਰ ਦੀ ਮੌਤ ਹੋਣ ਦੇ ਮਾਮਲੇ ਵਿਚ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਵਿਪਿਨ ਚੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹੁਲ ਕੁਮਾਰ ਪੁੱਤਰ ਚੰਦਰ ਸ਼ੇਖਰ ਵਾਸੀ ਗਲੀ ਨੰਬਰ 2 ਨਾਨਕ ਨਗਰੀ ਅਬੋਹਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਸੰਦੀਪ ਕੁਮਾਰ ਅਬੋਹਰ-ਫਾਜ਼ਿਲਕਾ ਰੋਡ ’ਤੇ ਪਿੰਡ ਬੇਗਾਂਵਾਲੀ ਕੋਲ ਐਨ.ਐੱਚ.ਏ.ਆਈ.ਦੀ ਪਾਈਪ ਲਾਈਨ ਲਈ ਕੀਤੀ ਗਈ ਖ਼ੁਦਾਈ ਵਿਚ ਨੈੱਟ ਦੀਆਂ ਤਾਰਾਂ ਜੋੜ ਰਿਹਾ ਸੀ। ਖੱਡਾ ਡੂੰਘਾ ਹੋਣ ਕਾਰਨ ਮਿੱਟੀ ਡਿਗ ਪਈ। ਜਿਸ ਹੇਠਾਂ ਸੰਦੀਪ ਕੁਮਾਰ ਅਤੇ ਹੋਰ ਮਜ਼ਦੂਰ ਦੱਬ ਗਏ। ਮਿੱਟੀ ਹਟਾਉਣ ਉਪਰੰਤ ਸੰਦੀਪ ਕੁਮਾਰ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਪੁਲਿਸ ਨੇ ਸਾਵਿਤਰੀ ਟੈਲੀਕਾਮ ਪ੍ਰਾਈਵੇਟ ਲਿਮਿਟੇਡ, ਸੁਰਿੰਦਰ ਕੁਮਾਰ ਅਤੇ ਪ੍ਰਿੰਸ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੈਨੇਸੀਆ ਸਕੂਲ ਦੀ ਸਾਬਕਾ ਵਿਦਿਆਰਥਣ ਤੇ ਜਲਾਲਾਬਾਦ ਦੀ ਧੀ ਨੰਦਣੀ ਕਾਲੜਾ ਬਣੀ ਚਾਰਟਡ ਅਕਾਊਂਟੈਂਟ ਅਗਲੀ ਖ਼ਬਰ ਅਭਿਸ਼ੇਕ ਕਾਲਜ ਵਿਖੇ ਲਗਾਈ ਗਈ ਛਬੀਲ
Ad Position 24
No active advertisement