02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਗੁਰਦੁਆਰਾ ਸੰਗਤਸਰ ਕਮੇਟੀ ਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ

Ad Position 21
No active advertisement
ਅਜੀਤ ਡੈਸਕ 23-06-2026
ਅਬੋਹਰ, 22 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਕੰਧਵਾਲਾ ਰੋਡ ਸਥਿਤ ਗੁਰਦੁਆਰਾ ਸੰਗਤਸਰ ਪ੍ਰਬੰਧਕ ਕਮੇਟੀ ਵਲੋਂ ਇਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਉਣ ਵਿਚ ਸਹਿਯੋਗ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ ਨੇ ਦੱਸਿਆ ਕਿ ਅਬੋਹਰ ਦੇ ਕੰਧਵਾਲਾ ਰੋਡ ਸਥਿਤ ਚੰਡੀਗੜ੍ਹ ਮੁਹੱਲਾ ਦੇ ਵਸਨੀਕ ਲੋੜਵੰਦ ਪਰਿਵਾਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕੀਤਾ ਤਾਂ ਕਮੇਟੀ ਨੇ ਲੜਕੀ ਦੇ ਵਿਆਹ ਲਈ ਆਪਣਾ ਪੂਰਨ ਸਹਿਯੋਗ ਕੀਤਾ। ਜਿਸ ਦਾ ਵਿਆਹ ਰਾਜਸਥਾਨ ਦੇ ਪਰਿਵਾਰ ਨਾਲ ਕੀਤਾ ਗਿਆ। ਇਸ ਦੌਰਾਨ ਕਰੀਬ 40-45 ਬੰਦੇ ਬਰਾਤ ਆਏ ਅਤੇ ਗੁਰਦੁਆਰਾ ਸੰਗਤਸਰ ਕਮੇਟੀ ਨੇ ਲੜਕੀ ਦਾ ਅਨੰਦ ਕਾਰਜ ਕਰਵਾਉਂਦੇ ਹੋਏ ਲੋੜ ਅਨੁਸਾਰ ਵਿਆਹ ਦਾ ਖ਼ਰਚ ਅਤੇ ਸਾਮਾਨ ਵੀ ਦਿੱਤਾ। ਇਸ ਮੌਕੇ ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ, ਦਵਿੰਦਰ ਸਿੰਘ ਵਾਹਲਾ, ਬਲਜੀਤ ਸਿੰਘ ਸੰਧੂ, ਜਸਬੀਰ ਸਿੰਘ, ਅਨੂਪ ਸਿੰਘ, ਕੁਲਵੰਤ ਸਿੰਘ, ਜਗਜੀਤ ਸਿੰਘ, ਸੁਖਵੰਤ ਸਿੰਘ ਫ਼ੌਜੀ, ਜਸਵੰਤ ਸਿੰਘ, ਦਵਿੰਦਰ ਸਿੰਘ ਕਮਾਲ ਵਾਲਾ ਆਦਿ ਤੋਂ ਇਲਾਵਾ ਵਾਰਸ ਪੰਜਾਬ ਕੇ ਜਥੇਬੰਦੀ ਦੇ ਨੁਮਾਇੰਦੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਗਏ ਸ਼ਰਧਾਲੂਆਂ ਨਾਲ ਉੱਤਰਾਖੰਡ ਪੁਲਿਸ ਵਲੋਂ ਕੀਤੀ ਵਧੀਕੀ ਦੀ ਜਾਂਚ ਕਰਕੇ ਦੋਸ਼ੀਆਂ ਵਿਰੁੱ... ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਕੌਮਾਂਤਰੀ ਯੋਗ ਦਿਵਸ ਮਨਾਇਆ
Ad Position 24
No active advertisement