05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਲਾਇਨਜ਼ ਕਲੱਬ ਸ੍ਰੀਗੰਗਾਨਗਰ ਦੇ ਸਹੁੰ ਚੁੱਕ ਸਮਾਗਮ ‘ਲਕਸ਼ਿਤ’ ਵਿਚ ਨਵੀਂ ਕਾਰਜਕਾਰਨੀ ਨੇ ਸੰਭਾਲਿਆ ਅਹੁਦਾ

Ad Position 21
No active advertisement
ਅਜੀਤ ਡੈਸਕ 15-07-2026
ਅਬੋਹਰ, 14 ਜੁਲਾਈ (ਵਿਵੇਕ ਹੂੜੀਆ)-ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਇਕਾਈ ਲਾਇਨਜ਼ ਕਲੱਬ ਸ੍ਰੀ ਗੰਗਾਨਗਰ (ਰੀਜਨ-10, ਜ਼ੋਨ-2 ਸ਼ੰਭੂ) ਦੇ ਸੈਸ਼ਨ 2026-27 ਦੀ ਨਵੀਂ ਗਠਿਤ ਕਾਰਜਕਾਰਨੀ ਦਾ ਸਹੁੰ ਚੁੱਕ ਸਮਾਗਮ ‘ਲਕਸ਼ਿਤ-2026’ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਅੱਗੇ ਜੋਤ ਜਗਾ ਕੇ ਕੀਤੀ ਗਈ। ਇਸ ਸਮਾਗਮ ਵਿਚ ਇੰਦੌਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸਹੁੰ ਚੁੱਕ ਅਧਿਕਾਰੀ ਅਤੇ ਇੰਟਰਨੈਸ਼ਨਲ ਡਾਇਰੈਕਟਰ ਪੀ.ਐਮ.ਜੇ.ਐਫ.ਡਾ.ਕੁਲਭੂਸ਼ਣ ਮਿੱਤਲ ਨੇ ਨਵ-ਨਿਯੁਕਤ ਪ੍ਰਧਾਨ ਐਮ.ਜੇ.ਐਫ. ਅੰਕਿਤ ਜੈਨ, ਸਕੱਤਰ ਸੀ.ਏ. ਦਿਨਕਰ ਬੰਸਲ ਅਤੇ ਖ਼ਜ਼ਾਨਚੀ ਪਵਨ ਜੈਨ ਸਮੇਤ ਪੂਰੀ ਕਾਰਜਕਾਰਨੀ ਬੋਰਡ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਆਈ.ਪੀ.ਪੀ. ਅੰਜਨੇਸ਼ ਗੋਇਲ ਨੇ ਰਸਮੀ ਤੌਰ ’ਤੇ ਕਾਰਜ ਭਾਰ ਨਵੇਂ ਪ੍ਰਧਾਨ ਐਮ.ਜੇ.ਐਫ. ਅੰਕਿਤ ਜੈਨ ਨੂੰ ਸੌਂਪਿਆ। ਮੁੱਖ ਬੁਲਾਰੇ ਪੀ.ਡੀ.ਜੀ.ਐਮ.ਜੇ.ਐਫ.ਸੁਮੇਰ ਜੈਨ (ਜੈਪੁਰ) ਨੇ ਲਾਇਨਜ਼ ਕਲੱਬ ਇੰਟਰਨੈਸ਼ਨਲ ਦੀਆਂ ਸੇਵਾ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਲਾਇਨ ਵਾਦ ਦੀ ਭਾਵਨਾ ਨਾਲ ਸਮਾਜਿਕ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਸ਼ਾਨਦਾਰ ਮੌਕੇ ’ਤੇ ਕਲੱਬ ਦੇ ਸੇਵਾ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ‘ਸਾਲਾਨਾ ਕਾਰਜ ਯੋਜਨਾ’ ਦੀ ਕਿਤਾਬਚਾ ਵੀ ਜਾਰੀ ਕੀਤੀ ਗਈ। ਸਮਾਗਮ ਦੇ ਵਿਸ਼ੇਸ਼ ਮਹਿਮਾਨ 58 ਆਰਮਰਡ ਬ੍ਰਿਗੇਡ ਦੇ ਕਰਨਲ ਏ.ਪੀ.ਐੱਸ.ਯਾਦਵ ਨੇ ਆਪਣੀ ਸਾਦਗੀ ਅਤੇ ਪ੍ਰੇਰਨਾਦਾਇਕ ਵਿਚਾਰਾਂ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਪੰਜਾਬ ਤੋਂ ਪਹੁੰਚੇ ਵਿਸ਼ੇਸ਼ ਮਹਿਮਾਨ ਪੀ.ਐਮ.ਜੇ.ਐਫ.ਰਵਿੰਦਰ ਸੱਗੜ ਨੇ ਚਾਰ ਨਵੇਂ ਮੈਂਬਰਾਂ ਨੂੰ ਲਾਇਨ ਵਾਦ ਦੀ ਸਹੁੰ ਚੁਕਾ ਕੇ ਕਲੱਬ ਵਿਚ ਸ਼ਾਮਲ ਕੀਤਾ। ਇਸ ਮੌਕੇ ਐਮ.ਜੇ.ਐਫ. ਜਿਤੇਂਦਰ ਵਰਮਾ, ਰੀਜਨ ਚੇਅਰਮੈਨ ਅਰੁਣ ਲੋਹੀਆ, ਜ਼ੋਨ ਚੇਅਰਮੈਨ ਨਿਤਿਨ ਖਾਰੀਵਾਲ ਅਤੇ ਕੈਪਟਨ ਰਾਵਤ ਸਮੇਤ ਲਾਇਨਜ਼ ਕਲੱਬ ਦੇ ਕਈ ਸੀਨੀਅਰ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਦਨ ਕੁਮਾਰ ਉਰਫ਼ ਚੰਦੂ ਵਲੋਂ ਫ਼ਿਰੋਜ਼ਪੁਰ ਦਿਹਾਤੀ ਦੇ 30 ਦੇ ਕਰੀਬ ਸਰਪੰਚਾਂ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਅਭਿਸ਼ੇਕ ਕਾਲਜ ਵਿਖੇ ‘ਡਿਜੀਟਲ ਯੁੱਗ ਵਿਚ ਮਾਨਸਿਕ ਸਿਹਤ’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ
Ad Position 24
No active advertisement