09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਜਲਾਲਾਬਾਦ ’ਚ ਗੁਰੂ ਪੂਰਨਿਮਾ ਮਹੋਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗੁਰੂ ਹੀ ਮਨੁੱਖ ਦੇ ਜੀਵਨ ਦਾ ਸੱਚਾ ਪ੍ਰਕਾਸ਼ ਹੈ-ਸਵਾਮੀ ਆਤਮਾਨੰਦ ਪੁਰੀ

Ad Position 21
No active advertisement
ਅਜੀਤ ਡੈਸਕ 20-07-2026
ਜਲਾਲਾਬਾਦ, 19 ਜੁਲਾਈ (ਕਰਨ ਚੁਚਰਾ)-ਜਲਾਲਾਬਾਦ ਵਿਖੇ ਸ਼ਿਵ ਸ਼ਕਤੀ ਯੋਗ ਮਿਸ਼ਨ ਵਲੋਂ ਗੁਰੂ ਪੂਰਨਿਮਾ ਮਹੱਤਸਵ ਸ਼ਰਧਾ, ਭਗਤੀ ਅਤੇ ਅਧਿਆਤਮਿਕ ਮਾਹੌਲ ਵਿਚ ਮਨਾਇਆ ਗਿਆ। ਸਮਾਗਮ ਵਿਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਗੁਰੂ ਪੂਜਣ ਕੀਤਾ ਅਤੇ ਸਤਸੰਗ, ਭਜਨ-ਕੀਰਤਨ ਅਤੇ ਪ੍ਰਵਚਨਾਂ ਦਾ ਅਨੰਦ ਮਾਣਿਆ। ਵਿਸ਼ੇਸ਼ ਤੌਰ ’ਤੇ ਪੁੱਜੇ ਸ੍ਰੀ ਸ੍ਰੀ 1008 ਆਚਾਰਿਆ ਮਹਾਂਮੰਡਲੇਸ਼ਵਰ ਸਵਾਮੀ ਆਤਮਾਨੰਦ ਪੁਰੀ ਮਹਾਰਾਜ ਨੇ ਸੰਗਤਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਗੁਰੂ ਹੀ ਮਨੁੱਖ ਦੇ ਜੀਵਨ ਦਾ ਸੱਚਾ ਪ੍ਰਕਾਸ਼ ਹੈ। ਗੁਰੂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦੀ ਜੋਤ ਜਗਾਉਂਦਾ ਹੈ ਅਤੇ ਮਨੁੱਖ ਨੂੰ ਧਰਮ, ਸੱਚ, ਸੇਵਾ ਅਤੇ ਸਦਾਚਾਰ ਦੇ ਰਾਹ ’ਤੇ ਚੱਲਣਾ ਸਿਖਾਉਂਦਾ ਹੈ। ਗੁਰੂ ਤੋਂ ਬਿਨਾਂ ਆਤਮਿਕ ਉੱਨਤੀ ਸੰਭਵ ਨਹੀਂ। ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਆਪਣੇ ਜੀਵਨ ਦਾ ਅਸਲ ਮਕਸਦ ਸਮਝ ਕੇ ਪ੍ਰਮਾਤਮਾ ਨਾਲ ਜੁੜ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਿਰਫ਼ ਸਿੱਖਿਆ ਦੇਣ ਵਾਲਾ ਨਹੀਂ, ਸਗੋਂ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਮਾਰਗਦਰਸ਼ਕ ਹੁੰਦਾ ਹੈ। ਜੋ ਸ਼ਰਧਾ ਅਤੇ ਸਮਰਪਣ ਨਾਲ ਗੁਰੂ ਦੇ ਦੱਸੇ ਹੋਏ ਰਸਤੇ ’ਤੇ ਚੱਲਦਾ ਹੈ, ਉਸ ਦੇ ਜੀਵਨ ਵਿਚ ਸੁੱਖ, ਸ਼ਾਂਤੀ, ਸੰਤੋਖ ਅਤੇ ਆਤਮਿਕ ਅਨੰਦ ਦਾ ਵਾਸ ਹੋ ਜਾਂਦਾ ਹੈ। ਸਮਾਗਮ ਦੀ ਸ਼ੁਰੂਆਤ ਗੁਰੂ ਪੂਜਣ ਨਾਲ ਹੋਈ। ਇਸ ਤੋਂ ਬਾਅਦ ਭਜਨ-ਕੀਰਤਨ ਨਾਲ ਪੂਰਾ ਮਾਹੌਲ ਭਗਤੀ ਮਈ ਬਣ ਗਿਆ। ਸ਼ਰਧਾਲੂਆਂ ਨੇ ਗੁਰੂ ਚਰਨਾਂ ਵਿਚ ਫ਼ੁਲ ਅਰਪਿਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰੂ ਪੂਰਨਿਮਾ ਦੇ ਪਾਵਨ ਦਿਹਾੜੇ ਨੂੰ ਗੁਰੂ ਪ੍ਰਤੀ ਆਪਣੀ ਸ਼ਰਧਾ, ਸਮਰਪਣ ਪ੍ਰਗਟ ਕਰਨ ਦਾ ਪਵਿੱਤਰ ਅਵਸਰ ਦੱਸਿਆ। ਸਮਾਗਮ ਦੇ ਅੰਤ ਵਿਚ ਸੰਗਤ ਨੂੰ ਮਨੁੱਖਤਾ ਦੀ ਸੇਵਾ, ਆਪਸੀ ਭਾਈਚਾਰਾ ਬਣਾਈ ਰੱਖਣ ਅਤੇ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਵਿਸ਼ਾਲ ਨੇ ਪੌਦੇ ਲਗਾ ਕੇ ਵਾਤਾਵਰਨ ਸੰਭਾਲ ਦਾ ਦਿੱਤਾ ਸੰਦੇਸ਼ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਡੀ.ਐਨ.ਟੀ.ਟਾਸਕ ਫੋਰਸ ਦੀ ਮੀਟਿੰਗ
Ad Position 24