02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਐਲ.ਏ.ਡੀ.ਸੀ.ਸਿਸਟਮ ਖ਼ਿਲਾਫ਼ ਭੁੱਖ ਹੜਤਾਲ ਜਾਰੀ, ਮਹਿਲਾ ਵਕੀਲਾਂ ਨੇ ਸੰਭਾਲੀ ਕਮਾਨ

Ad Position 21
No active advertisement
ਅਜੀਤ ਡੈਸਕ 24-07-2026
ਫ਼ਾਜ਼ਿਲਕਾ, 23 ਜੁਲਾਈ (ਦਵਿੰਦਰ ਪਾਲ ਸਿੰਘ)-ਲੀਗਲ ਏਡ ਡੀਫ਼ੈਂਸ ਕੌਂਸਲ ਸਿਸਟਮ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ 20 ਜੁਲਾਈ ਤੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ ਵੀ ਜਾਰੀ ਰਹੀ। ਅੱਜ ਦੇ ਦਿਨ ਮਹਿਲਾ ਵਕੀਲਾਂ ਨੇ ਭੁੱਖ ਹੜਤਾਲ ’ਤੇ ਬੈਠ ਕੇ ਇਸ ਸੰਘਰਸ਼ ਦੀ ਕਮਾਨ ਸੰਭਾਲੀ ਅਤੇ ਐਲ.ਏ.ਡੀ.ਸੀ. ਸਿਸਟਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਦੁਹਰਾਈ। ਇਸ ਮੌਕੇ ਹੜਤਾਲ ’ਤੇ ਬੈਠੇ ਵਕੀਲਾਂ ਨੇ ਕਿਹਾ ਕਿ ਐਲ.ਏ.ਡੀ.ਸੀ. ਸਿਸਟਮ ਵਕੀਲ ਭਾਈਚਾਰੇ ਦੇ ਹਿਤਾਂ ਦੇ ਬਿਲਕੁਲ ਵਿਰੁੱਧ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਤੱਕ ਇਸ ਸਿਸਟਮ ਨੂੰ ਰੱਦ ਨਹੀਂ ਕੀਤਾ ਜਾਂਦਾ, ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਐਸੋਸੀਏਸ਼ਨ ਵੱਲੋਂ ਸਮੂਹ ਵਕੀਲ ਭਾਈਚਾਰੇ ਨੂੰ ਇਸ ਸੰਘਰਸ਼ ਵਿਚ ਇੱਕਜੁੱਟ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ। ਅੱਜ ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ਵਿਚ ਸੰਯੁਕਤ ਸਕੱਤਰ ਐਡਵੋਕੇਟ ਜ਼ੀਨਤ ਸੇਠੀ, ਉਪ ਪ੍ਰਧਾਨ ਐਡਵੋਕੇਟ ਜਗਦੀਸ਼ ਕੰਬੋਜ, ਐਡਵੋਕੇਟ ਮੀਨੂ ਬਜਾਜ, ਐਡਵੋਕੇਟ ਰਮਨਦੀਪ ਧਾਲੀਵਾਲ, ਐਡਵੋਕੇਟ ਪ੍ਰਿਆ ਓਬੇਜਾ (ਕੁੱਕੜ), ਐਡਵੋਕੇਟ ਵੀਨਾ ਚੱਦੋਲੀਆ, ਐਡਵੋਕੇਟ ਮਮਤਾ, ਐਡਵੋਕੇਟ ਕਮੇਸ਼ਵਰ ਗੂੰਬਰ, ਐਡਵੋਕੇਟ ਪੂਰਨਿਮਾ ਬਹਿਲ, ਐਡਵੋਕੇਟ ਸੋਨੀਆ ਗਾਬਾ, ਐਡਵੋਕੇਟ ਰਾਗਿਨੀ ਤ੍ਰਿਪਾਠੀ, ਐਡਵੋਕੇਟ ਜੰਨਤ ਰਹੇਜਾ ਅਤੇ ਐਡਵੋਕੇਟ ਨਵੀਨ ਜਸੂਜਾ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਕੀ ਅਸੀਂ ਆਪਣਾ ਭਵਿੱਖ ਵੀ ਵਿਦੇਸ਼ ਭੇਜ ਰਹੇ ਹਾਂ? ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਮੰਡਲ ਦਫ਼ਤਰ ਫ਼ਾਜ਼ਿਲਕਾ ਅੱਗੇ ਰੋਸ ਰੈਲੀ
Ad Position 24
No active advertisement