02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਰਕਾਰੀ ਹਾਈ ਸਕੂਲ ਰਾਇਪੁਰਾ ਨੂੰ ਸੇਵਾ ਮੁਕਤ ਸੀ.ਬੀ.ਆਈ. ਇੰਸਪੈਕਟਰ ਭੂਪ ਸਿੰਘ ਵਲੋਂ ਪਾਣੀ ਵਾਲੀ ਮੋਟਰ ਭੇਟ

Ad Position 21
No active advertisement
ਅਜੀਤ ਡੈਸਕ 24-07-2026
ਅਬੋਹਰ, 23 ਜੁਲਾਈ (ਵਿਵੇਕ ਹੂੜੀਆ)-ਸਰਕਾਰੀ ਹਾਈ ਸਕੂਲ ਰਾਇਪੁਰਾ ਵਿਖੇ ਸੇਵਾਮੁਕਤ ਸੀ.ਬੀ.ਆਈ.ਇੰਸਪੈਕਟਰ ਭੂਪ ਸਿੰਘ ਦੇਵਰਥ ਵਲੋਂ ਸਕੂਲ ਨੂੰ ਇਕ ਹਾਰਸ ਪਾਵਰ ਦੀ ਪਾਣੀ ਵਾਲੀ ਮੋਟਰ ਭੇਟ ਕੀਤੀ ਗਈ। ਇਸ ਮੌਕੇ ਭੂਪ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਸਕੂਲ ਦੀ ਹਰ ਸੰਭਵ ਮਦਦ ਲਈ ਤਿਆਰ ਰਹਿਣਗੇ। ਸਕੂਲ ਦੇ ਹੈੱਡਮਾਸਟਰ ਮਹਿੰਦਰ ਸੋਖਲ ਅਤੇ ਸਮੂਹ ਸਟਾਫ਼ ਵਲੋਂ ਭੂਪ ਸਿੰਘ ਦਾ ਧੰਨਵਾਦ ਕੀਤਾ ਗਿਆ। ਹੈੱਡਮਾਸਟਰ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਅਜਿਹੇ ਸਹਿਯੋਗ ਨਾਲ ਸਕੂਲ ਹੋਰ ਬੁਲੰਦੀਆਂ ’ਤੇ ਪਹੁੰਚੇਗਾ। ਇਸ ਮੌਕੇ ਅਧਿਆਪਕਾ ਦੀਪਸ਼ਿਖਾ, ਮੰਜੂ ਵਾਲਾ, ਸੁਗਰੀਵ ਬਿਸ਼ਨੋਈ, ਮਨੀਸ਼ਾ ਰਾਣੀ, ਸੇਂਪਾ ਅਰੋੜਾ, ਮੋਨਿਕਾ ਮਨਚੰਦਾ, ਸੰਦੀਪ, ਅਰਸ਼ਦੀਪ, ਗੁਰਪ੍ਰੀਤ ਕੰਬੋਜ, ਜਸਵੀਰ ਸਿੰਘ (ਪੀ.ਟੀ.ਆਈ.) ਅਤੇ ਕਲਰਕ ਪਰਮੇਸ਼ਵਰੀ ਰਾਣੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ’ਚ ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਜਥੇਬੰਦੀਆਂ ਵਲੋਂ ਮੰਗਾਂ ਹੱਲ ਹੋਣ ਤੱਕ ਸ... ਅਗਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ - ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 11 ਮੁਕੱਦਮੇ ਦਰਜ
Ad Position 24
No active advertisement