02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਐਲ.ਏ.ਡੀ.ਸੀ. ਪਾਲਿਸੀ ਖ਼ਿਲਾਫ਼ ਬਾਰ ਐਸੋਸੀਏਸ਼ਨ ਅਬੋਹਰ ਦੇ ਵਕੀਲਾਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ

Ad Position 21
No active advertisement
ਅਜੀਤ ਡੈਸਕ 24-07-2026
ਅਬੋਹਰ, 23 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਸੁਪਰੀਮ ਕੋਰਟ ਵਲੋਂ ਲਾਗੂ ਕੀਤੇ ਜਾ ਰਹੇ ਲੀਗਲ ਐਡ ਡਿਫੈਂਸ ਕੌਂਸਲ ਪਾਲਿਸੀ ਦੇ ਵਿਰੋਧ ਵਿਚ ਬਾਰ ਐਸੋਸੀਏਸ਼ਨ ਅਬੋਹਰ ਨੇ ਆਪਣੀ ਹੜਤਾਲ ਨੂੰ ਅੱਗੇ ਵਧਾਉਂਦੇ ਹੋਏ ਅੱਜ ਤੋਂ ਭੁੱਖ ਹੜਤਾਲ ਆਰੰਭ ਕਰ ਦਿੱਤੀ। ਇਸ ਦੌਰਾਨ ਵਕੀਲਾਂ ਨੇ ਅਦਾਲਤੀ ਕੰਮਕਾਜ ਦਾ ਮੁਕੰਮਲ ਬਾਈਕਾਟ ਕਰਦਿਆਂ ਐਲ.ਏ.ਡੀ.ਸੀ ਪਾਲਿਸੀ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਸੰਬੰਧੀ ਅਗਲੇਰੇ ਸੰਘਰਸ਼ ਲਈ ਜੁਆਇੰਟ ਐਕਸ਼ਨ ਕਮੇਟੀ ਦੀ ਚੰਡੀਗੜ੍ਹ ਹੋਣ ਵਾਲੀ ਮੀਟਿੰਗ ਲਈ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ ਰਵਾਨਾ ਹੋਏ ਜਦ ਕਿ ਸਕੱਤਰ ਅੰਮ੍ਰਿਤਪਾਲ ਸਿੰਘ ਤਿੰਨਾ, ਜੁਆਇੰਟ ਸਕੱਤਰ ਅਨੁਜ ਚੌਧਰੀ, ਕੈਸ਼ੀਅਰ ਪਵਨ ਕੁਮਾਰ, ਕਾਰਜਕਾਰੀ ਮੈਂਬਰ ਸੁਖਬੀਰ ਕੌਰ ਦੀ ਅਗਵਾਈ ਹੇਠ ਅਬੋਹਰ ਦੇ ਕੋਰਟ ਕੰਪਲੈਕਸ ਵਿਚ ਵਕੀਲਾਂ ਨੇ ਭੁੱਖ ਹੜਤਾਲ ਆਰੰਭ ਕੀਤੀ। ਜਿਸ ਤਹਿਤ ਭੁੱਖ ਹੜਤਾਲ ਦੇ ਪਹਿਲੇ ਦਿਨ ਸੀਨੀਅਰ ਐਡਵੋਕੇਟ ਵਿਨੋਦ ਮਹਿਤਾ, ਅਰੁਣ ਮੁਜਾਂਲ, ਵਿਵੇਕ ਗੁਲਬਧਰ ਸਣੇ ਕਿਰਨ ਸ਼ਰਮਾ, ਸ਼ਰੂਤੀ ਭੀਮਵਾਲ ਅਤੇ ਜੈਸਮੀਨ ਬਿਸ਼ਨੋਈ ਨੇ ਸ਼ਮੂਲੀਅਤ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੱਤਰ ਅੰਮ੍ਰਿਤਪਾਲ ਸਿੰਘ ਤਿੰਨਾ ਨੇ ਦੱਸਿਆ ਕਿ ਐਲ.ਏ.ਡੀ.ਸੀ ਸਿਸਟਮ ਲਾਗੂ ਹੋਣ ਨਾਲ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਵਕੀਲਾਂ ਦਾ ਕੰਮਕਾਰ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਜਦ ਤੱਕ ਐਲ.ਏ.ਡੀ.ਸੀ ਪਾਲਿਸੀ ਵਾਪਸ ਨਹੀਂ ਲਈ ਜਾਂਦੀ ਤਦ ਤੱਕ ਵਕੀਲਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰਿੰਦਰ ਗਰਗ, ਰਜਨੀਤ ਫੋਰ, ਅਮਿੱਤ ਅਸੀਜਾ ਬਾਵਾ, ਰਾਕੇਸ਼ ਭਠੇਜਾ, ਵਿਜੈ ਕੁਮਾਰ ਜੱਗਾ, ਨੇਹਾ ਸ਼੍ਰੀ, ਸੋਨੂੰ, ਪੂਜਾ, ਸਰੋਜ, ਸਰਿਤਾ ਮਲੇਠੀਆ, ਚਾਂਦ ਕੁਮਾਰ, ਕੰਵਰ ਸੈਨ, ਰਵੀ ਸੈਨ, ਗੌਰਵ ਮੁਟਨੇਜਾ, ਦਿਨੇਸ਼ ਰਾਜੋਰਾ, ਮੁਕੇਸ਼ ਕੁਮਾਰ ਲੱਕੀ, ਵਿਨੋਦ ਬੇਰੀ, ਜੈ ਦਿਆਲ ਕਾਂਟੀਵਾਲ, ਸੁਰਿੰਦਰ ਸਿੰਘ ਜੰਮੂ, ਮਨਜੀਤ ਜਸੂਜਾ, ਹਰਿੰਦਰ ਸਿੰਘ ਰਾਣਾ, ਜਸਬੀਰ ਸਿੰਘ ਜੰਮੂ, ਸਰਵਣ ਕੁਮਾਰ, ਸੁਰਿੰਦਰ ਗੇਦਰ, ਹਰਪ੍ਰੀਤ ਸਿੰਘ, ਗੋਕਲ ਮਿੱਢਾ, ਕ੍ਰਿਸ਼ਨ ਕੁਮਾਰ, ਗੋਕਲ ਚੰਦ ਲਿੰਬਾ, ਧਰਮਵੀਰ ਸੋਖਲ, ਕਰਨ ਪੁੰਛੀ, ਪੂਜਨ ਗਾਵੜੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਵਕੀਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
Ad Position 24
No active advertisement