02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਫ਼ਾਜ਼ਿਲਕਾ ’ਚ 4 ਥਾਣਿਆਂ ਦੇ ਐੱਸ.ਐੱਚ.ਓ. ਦੇ ਹੋਏ ਤਬਾਦਲੇ, ਐੱਸ.ਐੱਸ.ਪੀ. ਨੇ ਜਾਰੀ ਕੀਤੇ ਹੁਕਮ ਅੰਗਰੇਜ਼ ਨੂੰ ਜਲਾਲਾਬਾਦ ਸਦਰ ਥਾਣੇ ਦਾ ਮਿਲਿਆ ਚਾਰਜ

ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਥਾਣਿਆਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 03-08-2026
ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਥਾਣਿਆਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਵਲੋਂ 4 ਥਾਣਿਆਂ ਦੇ ਐੱਸ.ਐੱਚ.ਓ.ਬਦਲ ਦਿੱਤੇ ਗਏ ਹਨ। ਇਨ੍ਹਾਂ ਫੇਰਬਦਲਾਂ ਤਹਿਤ ਜਲਾਲਾਬਾਦ ਸੀ.ਟੀ, ਜਲਾਲਾਬਾਦ ਸਦਰ, ਅਰਨੀਵਾਲਾ ਅਤੇ ਅਬੋਹਰ ਸਦਰ ਥਾਣੇ ਦੇ ਮੁਖੀ ਬਦਲੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਜਲਾਲਾਬਾਦ ਸੀ.ਟੀ ਥਾਣੇ ਦੇ ਐੱਸ.ਐੱਚ.ਓ. ਸਚਿਨ ਕੰਬੋਜ ਦੀ ਜਗਾ ਮੋਹਿਤ ਧਵਨ ਨੂੰ ਨਵਾਂ ਐੱਸ.ਐੱਚ.ਓ.ਨਿਯੁਕਤ ਕੀਤਾ ਗਿਆ ਹੈ, ਜਦਕਿ ਸਚਿਨ ਕੰਬੋਜ ਨੂੰ ਅਬੋਹਰ ਸਦਰ ਥਾਣੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਬੋਹਰ ਸਦਰ ’ਚ ਤਾਇਨਾਤ ਕੁਲਦੀਪ ਸ਼ਰਮਾ ਨੂੰ ਅਰਨੀਵਾਲਾ ਥਾਣੇ ਦਾ ਇੰਚਾਰਜ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਅਰਨੀਵਾਲਾ ਵਿਖੇ ਤਾਇਨਾਤ ਇੰਸਪੈਕਟਰ ਅੰਗਰੇਜ਼ ਕੁਮਾਰ ਨੂੰ ਜਲਾਲਾਬਾਦ ਸਦਰ ਥਾਣੇ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਥਾਣਿਆਂ ਦੀ ਚੈਕਿੰਗ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਇਹ ਫ਼ੈਸਲਾ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਵਿਚ ਅਬੋਹਰ ਤੋਂ ਸੈਂਕੜੇ ਪੈਨਸ਼ਨਰ ਹੋਣਗੇ ਸ਼ਾਮਿਲ ਅਗਲੀ ਖ਼ਬਰ ਪਿੰਡ ਪੱਕਾ ਚਿਸ਼ਤੀ ’ਚ ਲੱਗਿਆ ਤੀਆਂ ਦਾ ਭਾਰੀ ਮੇਲਾ, ਮੁਟਿਆਰਾਂ, ਬਜ਼ੁਰਗਾਂ ਅਤੇ ਬੱਚਿਆਂ ਨੇ ਪਾਇਆ ਗਿੱਧਾ ਸੱਭਿਆਚਾਰਕ ਵਿ...
Ad Position 24
No active advertisement