ਜਨ ਸੇਵਾ ਸੁਸਾਇਟੀ ਵਲੋਂ 19 ਲੋੜਵੰਦ ਪਰਿਵਾਰਾਂ ਅਤੇ 10 ਟੀ.ਬੀ ਮਰੀਜ਼ਾਂ ਨੂੰ ਰਾਸ਼ਨ ਵੰਡਿਆ
ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਸਮਾਜ ਸੇਵੀ ਸੰਸਥਾ ‘ਜਨ ਸੇਵਾ ਸੁਸਾਇਟੀ’ ਵਲੋਂ ਸਰਪ੍ਰਸਤ ਰਤਨ ਗਰੋਵਰ, ਪ੍ਰਧਾਨ ਰਮਨ ਸੇਤੀਆ, ਸਕੱਤਰ ਆਕਾਸ਼ ਡੋਡਾ, ਪ੍ਰੋਜੈਕਟ ਇੰਚਾਰਜ ਪਵਨ ਬੱਬਰ ਅਤੇ ਰਮੇਸ਼ ਕੁਮਾਰ ਦੀ ਅਗਵਾਈ ਹੇਠ 19 ਲੋੜਵੰਦ ਪਰਿਵਾਰਾਂ ਨੂੰ ਅਗਸਤ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਦੇ ਨਾਲ ਹੀ ਸਿਵਲ ਸਰਜਨ ਡਾ.
ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਸਮਾਜ ਸੇਵੀ ਸੰਸਥਾ ‘ਜਨ ਸੇਵਾ ਸੁਸਾਇਟੀ’ ਵਲੋਂ ਸਰਪ੍ਰਸਤ ਰਤਨ ਗਰੋਵਰ, ਪ੍ਰਧਾਨ ਰਮਨ ਸੇਤੀਆ, ਸਕੱਤਰ ਆਕਾਸ਼ ਡੋਡਾ, ਪ੍ਰੋਜੈਕਟ ਇੰਚਾਰਜ ਪਵਨ ਬੱਬਰ ਅਤੇ ਰਮੇਸ਼ ਕੁਮਾਰ ਦੀ ਅਗਵਾਈ ਹੇਠ 19 ਲੋੜਵੰਦ ਪਰਿਵਾਰਾਂ ਨੂੰ ਅਗਸਤ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਦੇ ਨਾਲ ਹੀ ਸਿਵਲ ਸਰਜਨ ਡਾ.ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀ ਬੀ ਅਫ਼ਸਰ ਡਾ. ਨੀਲੂ ਚੁੱਘ ਦੀ ਦੇਖ-ਰੇਖ ਹੇਠ 10 ਟੀ ਬੀ ਮਰੀਜ਼ਾਂ ਨੂੰ ਪ੍ਰੋਟੀਨ ਯੁਕਤ ਖ਼ੁਰਾਕ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ। ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਦਸੰਬਰ 2021 ਤੋਂ ਚੱਲ ਰਹੇ ਇਸ ਪ੍ਰੋਜੈਕਟ ਤਹਿਤ ਇਸ ਮਹੀਨੇ 2 ਹੋਰ ਨਵੇਂ ਪਰਿਵਾਰਾਂ ਨੂੰ ਗੋਦ ਲਿਆ ਗਿਆ ਹੈ, ਜਦਕਿ ਇਕ ਪਰਿਵਾਰ ਦੀ ਆਰਥਿਕ ਸਥਿਤੀ ਸੁਧਰਨ ’ਤੇ ਉਸ ਨੂੰ ਸੇਵਾ ਤੋਂ ਮੁਕਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਟੀ ਬੀ ਅਫ਼ਸਰ ਡਾ. ਨੀਲੂ ਚੁੱਘ ਨੇ ਮਰੀਜ਼ਾਂ ਨੂੰ ਦਵਾਈ ਦੇ ਨਾਲ-ਨਾਲ ਪਰਹੇਜ਼ ਅਤੇ ਚੰਗੀ ਖ਼ੁਰਾਕ ਲੈਣ ਦੀ ਸਲਾਹ ਦਿੱਤੀ। ਸਮਾਗਮ ਦੌਰਾਨ ਸੁਸਾਇਟੀ ਮੈਂਬਰ ਕੁਲਨਾਇਕ ਵਰਮਾ ਦਾ ਜਨਮਦਿਨ ਵੀ ਮਨਾਇਆ ਗਿਆ। ਇਸ ਮੌਕੇ ਰਾਕੇਸ਼ ਗਿਲਹੋਤਰਾ, ਪ੍ਰਦੀਪ ਗੁਪਤਾ, ਸੁਨੀਲ ਸੇਠੀ, ਸੰਦੀਪ ਕਟਾਰੀਆ, ਅਸ਼ੋਕ ਜਾਂਗਿੜ, ਕਮਲ ਗਰਗ, ਨੀਲਮ ਸਚਦੇਵਾ, ਆਸ਼ੂ ਗੁੰਬਰ, ਪੂਨਮ ਦੇਵ ਅਤੇ ਮਮਤਾ ਸ਼ਰਮਾ ਆਦਿ ਹਾਜ਼ਰ ਸਨ।