02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਆਤਮ ਵੱਲਭ ਸਕੂਲ ’ਚ ਭਾਰਤ ਵਿਕਾਸ ਪਰਿਸ਼ਦ ਵਲੋਂ ਦੇਸ਼-ਭਗਤੀ ’ਤੇ ਆਧਾਰਿਤ ਸਮੂਹ ਨਾਚ ਮੁਕਾਬਲਾ ਕਰਵਾਇਆ

ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਵਲੋਂ ‘ਸਭਿਆਚਾਰਕ ਵਿਕਾਸ ਮਹੀਨੇ’ ਤਹਿਤ ਸਥਾਨਕ ਆਤਮ ਵੱਲਭ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੇਸ਼-ਭਗਤੀ ਦੇ ਗੀਤਾਂ ’ਤੇ ਆਧਾਰਿਤ ਸਮੂਹ ਨਾਚ ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਪ੍ਰਧਾਨ ਸਤਪਾਲ ਕ੍ਰਿਸ਼ਨ ਮੋਹਲ਼ਾ ਨੇ ਕੀਤੀ।

Ad Position 21
No active advertisement
ਆਤਮ ਵੱਲਭ ਪਬਲਿਕ ਸਕੂਲ ਫ਼ਾਜ਼ਿਲਕਾ ਵਿਖੇ ਕਰਵਾਏ ਗਏ ਦੇਸ਼-ਭਗਤੀ ਨਾਚ ਮੁਕਾਬਲੇ ਦੌਰਾਨ ਸਕੂਲ ਪ੍ਰਬੰਧਕਾਂ ਨੂੰ ਸਨਮਾਨਿਤ ਕਰਦੇ ਹੋਏ ਭਾਰਤ ਵਿਕਾਸ ਪਰਿਸ਼ਦ ਦੇ ਅਹੁਦੇਦਾਰ ਅਤੇ ਮੈਂਬਰ। ਅਜੀਤ ਤਸਵੀਰ 03-08-2026
ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਵਲੋਂ ‘ਸਭਿਆਚਾਰਕ ਵਿਕਾਸ ਮਹੀਨੇ’ ਤਹਿਤ ਸਥਾਨਕ ਆਤਮ ਵੱਲਭ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੇਸ਼-ਭਗਤੀ ਦੇ ਗੀਤਾਂ ’ਤੇ ਆਧਾਰਿਤ ਸਮੂਹ ਨਾਚ ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਪ੍ਰਧਾਨ ਸਤਪਾਲ ਕ੍ਰਿਸ਼ਨ ਮੋਹਲ਼ਾ ਨੇ ਕੀਤੀ। ਸਕੂਲ ਦੇ ਪ੍ਰਧਾਨ ਰਮਨ ਵਾਟਸ ਅਤੇ ਪ੍ਰਿੰਸੀਪਲ ਸੰਗੀਤਾ ਤਿੰਨਾ ਨੇ ਸਟਾਫ਼ ਸਮੇਤ ਪਰਿਸ਼ਦ ਦੇ ਮੈਂਬਰਾਂ ਦਾ ਤਿਲਕ ਲਗਾ ਕੇ ਸਵਾਗਤ ਕੀਤਾ। ਪ੍ਰਾਂਤਕ ਕਾਰਜਕਾਰਨੀ ਮੈਂਬਰ ਵਿਕਟਰ ਛਾਬੜਾ ਅਤੇ ਪ੍ਰੋਜੈਕਟ ਇੰਚਾਰਜ ਅਸ਼ਵਨੀ ਅਹੂਜਾ ਨੇ ਪਰਿਸ਼ਦ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਜਦਕਿ ਮੰਚ ਸੰਚਾਲਨ ਸਕੱਤਰ ਅਸੀਮ ਮਿੱਤਲ ਨੇ ਕੀਤਾ। ਇਸ ਮੌਕੇ ਬੱਚਿਆਂ ਨੂੰ ਸਨਮਾਨਿਤ ਕਰਦਿਆਂ ਮੋਹਲ਼ਾ ਅਤੇ ਨਰੇਸ਼ ਜੁਨੇਜਾ ਨੇ ਬੱਚਿਆਂ ਅਤੇ ਸਟਾਫ਼ ਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰਿੰਸੀਪਲ ਸੰਗੀਤਾ ਤਿੰਨਾ ਨੇ ਪਰਿਸ਼ਦ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਸਮਾਗਮਾਂ ਲਈ ਸਕੂਲ ਦਾ ਵਿਹੜਾ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਰਾਜਨ ਸਿੰਗਲਾ, ਰਾਜਕੁਮਾਰ ਗਰਗ, ਟੀਨਾ ਗਰਗ, ਸਤਿੰਦਰ ਪੁਪਨੇਜਾ, ਵਿਜੇ ਗੁਗਲਾਨੀ ਅਤੇ ਸੁਨੀਲ ਸੇਠੀ ਸਮੇਤ ਕਈ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਜ਼ਿਲ੍ਹਾ ਪੱਧਰੀ ਮੀਟਿੰਗ 4 ਅਗਸਤ ਨੂੰ , ਸਮੁੱਚੀ ਹਾਈਕਮਾਨ ਕਰੇਗੀ ਸ਼ਿਰਕਤ ਬੂਥ ਤੋਂ ਜ਼ਿਲ੍ਹਾ ਪੱਧਰ ਤੱਕ ਦੀ ਲੀ... ਅਗਲੀ ਖ਼ਬਰ ਰੋਟਰੀ ਕਲੱਬ ਜਲਾਲਾਬਾਦ ਵੈਸਟ ਵਲੋਂ ਮੀਟਿੰਗ
Ad Position 24
No active advertisement