08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਰਾਮ ਨਗਰ ਢਾਣੀ ’ਚ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਿਤ ਡਾਕੂਮੈਂਟਰੀ ਦਿਖਾਈ ਹੁਣ ਘਰ ਬੈਠੇ ਭੇਜੋ ਰੱਖੜੀ, ਫਿਰੋਜ਼ਪੁਰ ਡਾਕ ਮੰਡਲ ਵਲੋਂ ਵਿਸ਼ੇਸ਼ ਸੁਵਿਧਾਵਾਂ ਦੀ ਸ਼ੁਰੂਆਤ

‎ ਫਿਰੋਜ਼ਪੁਰ, 3 ਅਗਸਤ (ਰਾਕੇਸ਼ ਚਾਵਲਾ)-ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੌਕੇ ’ਤੇ ਭੈਣ-ਭਰਾ ਦੇ ਅਟੁੱਟ ਪਿਆਰ ਅਤੇ ਸਨੇਹ ਦੇ ਇਸ ਤਿਉਹਾਰ ਨੂੰ ਹੋਰ ਵੀ ਆਸਾਨ ਅਤੇ ਯਾਦਗਾਰ ਬਣਾਉਣ ਲਈ ਭਾਰਤੀ ਡਾਕ ਵਿਭਾਗ, ਫਿਰੋਜ਼ਪੁਰ ਮੰਡਲ ਵਲੋਂ ਗਾਹਕਾਂ ਲਈ ਵਿਸ਼ੇਸ਼ ਸੁਵਿਧਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਤਾਂ ਜੋ ਰੱਖੜੀਆਂ ਦੀ ਸੁਰੱਖਿਅਤ, ਪਾਰਦਰਸ਼ੀ ਅਤੇ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਈ ਜਾ ਸਕੇ। ‎ਇਸ ਸਬੰਧੀ ਸੁਪਰਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਜੇਕਰ ਕੋਈ ਗਾਹਕ ਇਕੋ ਵਾਰ ਵਿਚ 10 ਤੋਂ 20 ਜਾਂ ਇਸ ਤੋਂ ਵੱਧ ਰੱਖੜੀਆਂ ਭੇਜਣਾ ਚਾਹੁੰਦਾ ਹੈ, ਤਾਂ ਡਾਕ ਵਿਭਾਗ ਵਲੋਂ ਮੁਫ਼ਤ ਘਰੋਂ ਪਿਕਅਪ ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ।

Ad Position 21
No active advertisement
ਅਜੀਤ ਡੈਸਕ 04-08-2026
‎ ਫਿਰੋਜ਼ਪੁਰ, 3 ਅਗਸਤ (ਰਾਕੇਸ਼ ਚਾਵਲਾ)-ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੌਕੇ ’ਤੇ ਭੈਣ-ਭਰਾ ਦੇ ਅਟੁੱਟ ਪਿਆਰ ਅਤੇ ਸਨੇਹ ਦੇ ਇਸ ਤਿਉਹਾਰ ਨੂੰ ਹੋਰ ਵੀ ਆਸਾਨ ਅਤੇ ਯਾਦਗਾਰ ਬਣਾਉਣ ਲਈ ਭਾਰਤੀ ਡਾਕ ਵਿਭਾਗ, ਫਿਰੋਜ਼ਪੁਰ ਮੰਡਲ ਵਲੋਂ ਗਾਹਕਾਂ ਲਈ ਵਿਸ਼ੇਸ਼ ਸੁਵਿਧਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਤਾਂ ਜੋ ਰੱਖੜੀਆਂ ਦੀ ਸੁਰੱਖਿਅਤ, ਪਾਰਦਰਸ਼ੀ ਅਤੇ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਈ ਜਾ ਸਕੇ। ‎ਇਸ ਸਬੰਧੀ ਸੁਪਰਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਜੇਕਰ ਕੋਈ ਗਾਹਕ ਇਕੋ ਵਾਰ ਵਿਚ 10 ਤੋਂ 20 ਜਾਂ ਇਸ ਤੋਂ ਵੱਧ ਰੱਖੜੀਆਂ ਭੇਜਣਾ ਚਾਹੁੰਦਾ ਹੈ, ਤਾਂ ਡਾਕ ਵਿਭਾਗ ਵਲੋਂ ਮੁਫ਼ਤ ਘਰੋਂ ਪਿਕਅਪ ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ। ਸੂਚਨਾ ਮਿਲਣ ’ਤੇ ਵਿਭਾਗ ਦੀ ਟੀਮ ਗ੍ਰਾਹਕ ਦੇ ਘਰ ਪਹੁੰਚ ਕੇ ਰੱਖੜੀਆਂ ਦਾ ਪੈਕੇਟ ਪ੍ਰਾਪਤ ਕਰੇਗੀ, ਬੁਕਿੰਗ ਦੀ ਕਾਰਵਾਈ ਪੂਰੀ ਕਰੇਗੀ ਅਤੇ ਰਸੀਦ ਵੀ ਮੁਹੱਈਆ ਕਰਵਾਏਗੀ। ਗ੍ਰਾਹਕ ਆਨਲਾਈਨ ਜਾਂ ਕਿਓ.ਆਰ ਕੋਡ ਰਾਹੀਂ ਵੀ ਭੁਗਤਾਨ ਕਰ ਸਕਦੇ ਹਨ। ਰੱਖੜੀਆਂ ਦੀ ਸੁਰੱਖਿਅਤ ਪੈਕਿੰਗ ਲਈ ਡਾਕ ਵਿਭਾਗ ਵਲੋਂ ਖਾਸ ਵਾਟਰਪੂਫ਼ ਰੱਖੜੀ ਲਿਫਾਫੇ ਅਤੇ ਮਜ਼ਬੂਤ ਰੱਖੜੀ ਬਾਕਸ ਉਪਲਬਧ ਕਰਵਾਏ ਗਏ ਹਨ। ਡਾਕ ਵਿਭਾਗ ਰਾਹੀਂ ਭੇਜੀਆਂ ਜਾਣ ਵਾਲੀਆਂ ਰੱਖੜੀਆਂ ਲਈ ਸਪੀਡ ਪੋਸਟ ਦੇ ਜ਼ਰੀਏ ਆਨਲਾਈਨ ਟਰੈਕਿੰਗ ਦੀ ਸੁਵਿਧਾ ਵੀ ਉਪਲਬਧ ਹੈ। ਡਾਕਘਰ ਸੁਪਰਡੈਂਟ, ਫਿਰੋਜ਼ਪੁਰ ਮੰਡਲ ਨੇ ਦੱਸਿਆ ਕਿ ਭਾਰਤੀ ਡਾਕ ਵਿਭਾਗ ਅੱਜ ਵੀ ਰੱਖੜੀ ਭੇਜਣ ਦਾ ਸਭ ਤੋਂ ਭਰੋਸੇਯੋਗ, ਸੁਰੱਖਿਅਤ ਅਤੇ ਕਿਫ਼ਾਇਤੀ ਸਾਧਨ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੜੀਆਂ ਦੀ ਬੁਕਿੰਗ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦਾ ਵਿਸ਼ਵਾਸ ਡਾਕ ਵਿਭਾਗ ਦੀਆਂ ਸੇਵਾਵਾਂ ਪ੍ਰਤੀ ਹੋਰ ਵੀ ਮਜ਼ਬੂਤ ਹੋਇਆ ਹੈ। ਰੱਖੜੀ ਦੇ ਮੌਕੇ ’ਤੇ ਗ੍ਰਾਹਕਾਂ ਦੀ ਸੁਵਿਧਾ ਲਈ ਫਿਰੋਜ਼ਪੁਰ ਮੰਡਲ ਦ ੇ ਪ੍ਰਮੁੱਖ ਡਾਕਘਰਾਂ ਵਿਚ ਵਿਸ਼ੇਸ਼ ਰੱਖੜੀ ਬੁਕਿੰਗ ਕਾਊਂਟਰ ਸਥਾਪਿਤ ਕੀਤੇ ਗਏ ਹਨ। ਇਹ ਵਿਸ਼ੇਸ਼ ਕਾਊਂਟਰ 28 ਅਗਸਤ ਤੱਕ ਹਰ ਐਤਵਾਰ ਅਤੇ ਰਾਜਪੱਤਰਿਤ ਛੁੱਟੀ ਵਾਲੇ ਦਿਨ ਵੀ ਸਵੇਰੇ 9 ਵਜੇ ਤੋਂ ਸ਼ਾਮ 4.30 ਵਜੇ ਤੱਕ ਖੁੱਲ੍ਹੇ ਰਹਿਣਗੇ, ਤਾਂ ਜੋ ਗ੍ਰਾਹਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ ਵਲੋਂ 3 ਰੋਜ਼ਾ ਹੜਤਾਲ ਅਗਲੀ ਖ਼ਬਰ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਮੀਟਿੰਗ ’ਚ ਵੱਧ ਤੋਂ ਵੱਧ ਕਾਂਗਰਸੀ ਸ਼ਮੂਲੀਅਤ ਕਰਨ-ਆਸ਼ੂ ਬੰਗੜ
Ad Position 24