ਏਕਲ ਫਾਊਂਡੇਸ਼ਨ ਦੇ 5 ਰੋਜ਼ਾ ਅਭਿਆਸ ਵਰਗ ਦਾ ਹੋਇਆ ਸਮਾਪਨ
ਫ਼ਾਜ਼ਿਲਕਾ, 3 ਅਗਸਤ (ਦਵਿੰਦਰ ਪਾਲ ਸਿੰਘ)-ਏਕਲ ਫਾਊਂਡੇਸ਼ਨ ਵਲੋਂ ਏਕਲ ਵਿਦਿਆਲਿਆ ਦੇ ਅਧਿਆਪਕਾਂ ਲਈ ਆਯੋਜਿਤ ਪੰਜ ਰੋਜ਼ਾ ਸਾਲਾਨਾ ਅਭਿਆਸ ਵਰਗ ਮਲੋਟ ਰੋਡ ਸਥਿਤ ਸਾਧੂ ਰਾਮ ਕੁਟੀਆ ਵਿਖੇ ਸਮਾਪਤ ਹੋ ਗਿਆ। ਕੈਂਪ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣ, ਦੇਸ਼ ਭਗਤੀ ਦੀ ਭਾਵਨਾ ਭਰਨ ਅਤੇ ਏਕਲ ਅਭਿਆਨ ਦੀਆਂ ਗਤੀਵਿਧੀਆਂ ਬਾਰੇ ਸਿਖਲਾਈ ਦਿੱਤੀ ਗਈ।
ਫ਼ਾਜ਼ਿਲਕਾ, 3 ਅਗਸਤ (ਦਵਿੰਦਰ ਪਾਲ ਸਿੰਘ)-ਏਕਲ ਫਾਊਂਡੇਸ਼ਨ ਵਲੋਂ ਏਕਲ ਵਿਦਿਆਲਿਆ ਦੇ ਅਧਿਆਪਕਾਂ ਲਈ ਆਯੋਜਿਤ ਪੰਜ ਰੋਜ਼ਾ ਸਾਲਾਨਾ ਅਭਿਆਸ ਵਰਗ ਮਲੋਟ ਰੋਡ ਸਥਿਤ ਸਾਧੂ ਰਾਮ ਕੁਟੀਆ ਵਿਖੇ ਸਮਾਪਤ ਹੋ ਗਿਆ। ਕੈਂਪ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣ, ਦੇਸ਼ ਭਗਤੀ ਦੀ ਭਾਵਨਾ ਭਰਨ ਅਤੇ ਏਕਲ ਅਭਿਆਨ ਦੀਆਂ ਗਤੀਵਿਧੀਆਂ ਬਾਰੇ ਸਿਖਲਾਈ ਦਿੱਤੀ ਗਈ। ਸਮਾਪਤੀ ਸਮਾਰੋਹ ਵਿਚ ਕੁਟੀਆ ਦੇ ਗੱਦੀਨਸ਼ੀਨ ਸਵਾਮੀ ਆਤਮਾਨੰਦ ਪੁਰੀ, ਕੁਲਬੀਰ ਸਿੰਘ, ਚਰਨਜੀਤ, ਭਾਰਤ ਭੂਸ਼ਨ ਗਰਗ, ਐਡਵੋਕੇਟ ਰਵੀ ਮੱਕੜ, ਲੀਲਾਧਰ ਸ਼ਰਮਾ, ਪਰਮਜੀਤ ਕੌਰ, ਨਰੇਸ਼ ਨਾਰੰਗ ਅਤੇ ਯੋਗਾਚਾਰੀਆ ਸੁਨੀਲ ਸੇਠੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਸੁਰਿੰਦਰ ਮੂਲੜੀ ਨੇ ਅਧਿਆਪਕਾਂ ਨੂੰ ਇੱਥੋਂ ਪ੍ਰਾਪਤ ਗਿਆਨ ਦੀ ਵਰਤੋਂ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਲਈ ਕਰਨ ਦੀ ਅਪੀਲ ਕੀਤੀ।