05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕੇ.ਜੀ.ਐਸ ਟੀਮ ਫਾਊਂਡੇਸ਼ਨ ਦੀ ਹਰਿਆਵਲ ਮੁਹਿੰਮ ਨੂੰ ਭਾਰਤੀ ਸਟੇਟ ਬੈਂਕ ਦਾ ਮਿਲਿਆ ਮਜ਼ਬੂਤ ਸਹਿਯੋਗ

ਫਿਰੋਜ਼ਪੁਰ, 4 ਅਗਸਤ (ਗੁਰਿੰਦਰ ਸਿੰਘ)-ਫਿਰੋਜ਼ਪੁਰ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਕੇ. ਜੀ.

Ad Position 21
No active advertisement
ਹਬੀਬ ਕੇ ਬੰਨ੍ਹ ’ਤੇ ਚੱਲ ਰਹੀ ਹਰਿਆਲੀ ਮੁਹਿੰਮ ਵਿਚ ਯੋਗਦਾਨ ਪਾਉਣ ਪਹੁੰਚੇ ਸਟੇਟ ਬੈਂਕ ਆਫ਼ ਇੰਡੀਆ ਦੇ ਖੇਤਰੀ ਪ੍ਰਬੰਧਕ ਹਰਪ੍ਰੀਤ ਸਿੰਘ ਅਤੇ ਮੈਂਬਰ ਕੇ.ਜੀ.ਐੱਸ ਟੀਮ ਫਾਊਂਡੇਸ਼ਨ ਦੇ ਅਹੁਦੇਦਾਰਾਂ ਨਾਲ। ਤਸਵੀਰ-ਗੁਰਿੰਦਰ ਸਿੰਘ 05-08-2026
ਫਿਰੋਜ਼ਪੁਰ, 4 ਅਗਸਤ (ਗੁਰਿੰਦਰ ਸਿੰਘ)-ਫਿਰੋਜ਼ਪੁਰ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਕੇ.ਜੀ.ਐੱਸ ਟੀਮ ਫਾਊਂਡੇਸ਼ਨ ਵਲੋਂ ਲਗਾਤਾਰ ਚਲਾਈ ਜਾ ਰਹੀ ਹਰਿਆਵਲ ਮੁਹਿੰਮ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਸੰਸਥਾ ਨੂੰ 5100 ਪੌਦੇ ਭੇਟ ਕੀਤੇ। ਇਸ ਉਪਰਾਲੇ ਤਹਿਤ ਹਬੀਬ ਕੇ ਬੰਨ੍ਹ ’ਤੇ ਰੁੱਖ ਲਗਾਉਣ ਦਾ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਮੌਕੇ ਐੱਸ.ਬੀ.ਆਈ ਦੇ ਆਰ.ਬੀ.ਓ. ਫਿਰੋਜ਼ਪੁਰ ਦੇ ਖੇਤਰੀ ਪ੍ਰਬੰਧਕ ਹਰਪ੍ਰੀਤ ਸਿੰਘ ਅਤੇ ਟੀਮ ਮੈਂਬਰ ਜਗਮੋਹਨ ਸਿੰਘ, ਦਲੀਪ ਕੁਮਾਰ ਅਤੇ ਬੱਲੀ ਬਾਦਲ ਨੇ ਕੇ.ਜੀ.ਐੱਸ ਟੀਮ ਫਾਊਂਡੇਸ਼ਨ ਦੇ ਮੈਂਬਰਾਂ ਨਾਲ ਮਿਲ ਕੇ ਪੌਦੇ ਲਗਾਏ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ। ਕੇ.ਜੀ.ਐੱਸ ਟੀਮ ਫਾਊਂਡੇਸ਼ਨ ਦੇ ਸੰਸਥਾਪਕ ਕੁਲਜੀਤ ਸਿੰਘ, ਗੁਰਜੀਤ ਸਿੰਘ, ਗੁਰਗਿਆਨ ਸਿੰਘ, ਅਰਸ਼ਦੀਪ ਸਿੰਘ, ਗੁਰਚਰਨ ਸਿੰਘ ਅਤੇ ਡਾ.ਕੁੰਵਰ ਵਿਜੇ ਪਾਲ ਸਿੰਘ (ਡਾ.ਬੌਬੀ) ਵਲੋਂ ਵਾਤਾਵਰਨ ਸੁਰੱਖਿਆ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਹਾਜ਼ਰ ਸ਼ਖ਼ਸੀਅਤਾਂ ਨੇ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਲੋਕਾਂ ਦੀ ਭਾਗੀਦਾਰੀ ਨਾਲ ਫਿਰੋਜ਼ਪੁਰ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਹੈ। ਇਸ ਮੌਕੇ ਖੇਤਰੀ ਪ੍ਰਬੰਧਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਸਮਾਜਿਕ ਭਲਾਈ ਅਤੇ ਵਾਤਾਵਰਨ ਸੰਭਾਲ ਵਰਗੇ ਲੋਕ-ਹਿਤ ਕਾਰਜਾਂ ਵਿਚ ਹਮੇਸ਼ਾ ਅਗਵਾਈ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਐੱਸ.ਬੀ.ਆਈ ਭਵਿੱਖ ਵਿਚ ਵੀ ਅਜਿਹੀਆਂ ਲੋਕ-ਭਲਾਈ ਮੁਹਿੰਮਾਂ ਵਿਚ ਆਪਣਾ ਸਹਿਯੋਗ ਜਾਰੀ ਰੱਖੇਗਾ । ਇਸ ਮੌਕੇ ਹਾਜ਼ਰ ਸਾਰੇ ਵਾਤਾਵਰਨ ਪ੍ਰੇਮੀਆਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲੈਂਦਿਆਂ ਫਿਰੋਜ਼ਪੁਰ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਲਈ ਸਾਂਝੇ ਯਤਨ ਕਰਨ ਦਾ ਅਹਿਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਚਿੱਟਾ ਤੇ ਨਸ਼ੀਲੇ ਕੈਪਸੂਲ ਬਰਾਮਦ ਅਗਲੀ ਖ਼ਬਰ ਵਾਤਾਵਰਨ ਨੂੰ ਬਚਾਉਣ ਲਈ ਜ਼ੀਰਾ ਵਿਕਾਸ ਪ੍ਰੀਸ਼ਦ ਦਾ ਉਪਰਾਲਾ
Ad Position 24
No active advertisement