ਸ਼ਹੀਦੀ ਸਮਾਰਕ ਆਸਿਫ਼ਵਾਲਾ ’ਚ 23 ਨੂੰ ਹੋਵੇਗਾ ਰੱਖੜੀ ਨੂੰ ਸਮਰਪਿਤ ਸਮਾਗਮ
ਸੂਬੇ ਦੇ ਰਾਜਪਾਲ ਹੋਣਗੇ ਮੁੱਖ ਮਹਿਮਾਨ, ਸੈਨਿਕ ਅਧਿਕਾਰੀ ਵੀ ਕਰਨਗੇ ਸ਼ਿਰਕਤ
ਫ਼ਾਜ਼ਿਲਕਾ, 5 ਅਗਸਤ (ਦਵਿੰਦਰ ਪਾਲ ਸਿੰਘ)-ਸ਼ਹੀਦੀ ਸਮਾਰਕ ਆਸਿਫ਼ ਵਾਲਾ ਵਿਖੇ 23 ਅਗਸਤ ਨੂੰ ਕਰਵਾਏ ਜਾਣ ਵਾਲੇ ਰੱਖੜੀ ਸਮਰਪਣ ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਹੀਦਾਂ ਦੀ ਸਮਾਧ ਕਮੇਟੀ ਦੇ ਪ੍ਰਧਾਨ ਕਰਨ ਗਿਲਹੋਤਰਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਰੋਹ ਲਈ ਸੱਦਾ ਦਿੱਤਾ। ਜਾਣਕਾਰੀ ਦਿੰਦਿਆਂ ਸ਼ਹੀਦੀ ਸਮਾਰਕ ਆਸਿਫ਼ਵਾਲਾ ਕਮੇਟੀ ਦੇ ਪ੍ਰਧਾਨ ਅਤੇ ਉਦਯੋਗਪਤੀ ਕਰਨ ਗਿਲਹੋਤਰਾ ਨੇ ਕਿਹਾ ਕਿ ਮਾਨਯੋਗ ਰਾਜਪਾਲ ਨੂੰ ਸਮਾਰੋਹ ਦੀ ਰੂਪਰੇਖਾ, ਤਿਆਰੀਆਂ, ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ-ਨਾਲ ਲੋਕਾਂ ਦੀ ਭਾਗੀਦਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।
ਸ਼
ਸ਼ਹੀਦੀ ਸਮਾਰਕ ਆਸਿਫ਼ ਵਾਲਾ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਦਾ ਸੱਦਾ ਪੱਤਰ ਦੇਣ ਮੌਕੇ ਕਰਨ ਗਿਲਹੋਤਰਾ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਸ਼ਹੀਦੀ ਸਮਾਰਕ ਦੀ ਪੇਂਟਿੰਗ ਨਾਲ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ
06-08-2026
ਫ਼ਾਜ਼ਿਲਕਾ, 5 ਅਗਸਤ (ਦਵਿੰਦਰ ਪਾਲ ਸਿੰਘ)-ਸ਼ਹੀਦੀ ਸਮਾਰਕ ਆਸਿਫ਼ ਵਾਲਾ ਵਿਖੇ 23 ਅਗਸਤ ਨੂੰ ਕਰਵਾਏ ਜਾਣ ਵਾਲੇ ਰੱਖੜੀ ਸਮਰਪਣ ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਹੀਦਾਂ ਦੀ ਸਮਾਧ ਕਮੇਟੀ ਦੇ ਪ੍ਰਧਾਨ ਕਰਨ ਗਿਲਹੋਤਰਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਰੋਹ ਲਈ ਸੱਦਾ ਦਿੱਤਾ।ਜਾਣਕਾਰੀ ਦਿੰਦਿਆਂ ਸ਼ਹੀਦੀ ਸਮਾਰਕ ਆਸਿਫ਼ਵਾਲਾ ਕਮੇਟੀ ਦੇ ਪ੍ਰਧਾਨ ਅਤੇ ਉਦਯੋਗਪਤੀ ਕਰਨ ਗਿਲਹੋਤਰਾ ਨੇ ਕਿਹਾ ਕਿ ਮਾਨਯੋਗ ਰਾਜਪਾਲ ਨੂੰ ਸਮਾਰੋਹ ਦੀ ਰੂਪਰੇਖਾ, ਤਿਆਰੀਆਂ, ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ-ਨਾਲ ਲੋਕਾਂ ਦੀ ਭਾਗੀਦਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਰਨ ਗਿਲਹੋਤਰਾ ਨੇ ਰਾਜਪਾਲ ਨੂੰ ਆਸਿਫ਼ਵਾਲਾ ਸ਼ਹੀਦੀ ਸਮਾਰਕ ਦੀ ਆਕਰਸ਼ਕ ਪੇਂਟਿੰਗ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਸਮਾਰੋਹ ਵਿਚ ਫਾਜ਼ਿਲਕਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਮਾਵਾਂ ਅਤੇ ਭੈਣਾਂ ਦੇਸ਼ ਦੀ ਰੱਖਿਆ ਲਈ ਸਮਰਪਿਤ ਵੀਰ ਸੈਨਿਕਾਂ ਦੀਆਂ ਕਲਾਈਆਂ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੇ ਅਦੁੱਤੀ ਸਾਹਸ, ਬਲਿਦਾਨ ਅਤੇ ਸਮਰਪਣ ਨੂੰ ਨਮਨ ਕਰਨਗੀਆਂ। ਸਮਾਰੋਹ ਵਿਚ ਬੱਚਿਆਂ ਦੀ ਵੀ ਵਿਸ਼ੇਸ਼ ਭਾਗੀਦਾਰੀ ਰਹੇਗੀ। ਜਿਸ ਨਾਲ ਨਵੀਂ ਪੀੜ੍ਹੀ ਵਿਚ ਦੇਸ਼ ਪ੍ਰੇਮ ਅਤੇ ਭਾਰਤੀ ਫੌਜ ਪ੍ਰਤੀ ਸਨਮਾਨ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ’ਤੇ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ ਅਤੇ ਪੀ.ਐਚ.ਡੀ ਚੈਂਬਰ ਤੋਂ ਭਾਰਤੀ ਸੂਦ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।