ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਫਾਜ਼ਿਲਕਾ ਨੇ ਜਿੱਤਿਆ ਕ੍ਰਿਕਟ ਜ਼ੋਨਲ ਟੂਰਨਾਮੈਂਟ ਦਾ ਖਿਤਾਬ
ਫ਼ਾਜ਼ਿਲਕਾ, 5 ਅਗਸਤ(ਦਵਿੰਦਰ ਪਾਲ ਸਿੰਘ)-ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਫਾਜ਼ਿਲਕਾ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕ੍ਰਿਕਟ ਜ਼ੋਨਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਹ ਟੂਰਨਾਮੈਂਟ 1 ਅਗਸਤ ਤੋਂ 4 ਅਗਸਤ ਤੱਕ ਸਫਲਤਾਪੂਰਵਕ ਸੰਪੰਨ ਹੋਇਆ।
ਫ਼ਾਜ਼ਿਲਕਾ, 5 ਅਗਸਤ(ਦਵਿੰਦਰ ਪਾਲ ਸਿੰਘ)-ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਫਾਜ਼ਿਲਕਾ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕ੍ਰਿਕਟ ਜ਼ੋਨਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਹ ਟੂਰਨਾਮੈਂਟ 1 ਅਗਸਤ ਤੋਂ 4 ਅਗਸਤ ਤੱਕ ਸਫਲਤਾਪੂਰਵਕ ਸੰਪੰਨ ਹੋਇਆ। ਟੂਰਨਾਮੈਂਟ ਵਿਚ ਅੰਡਰ-17 ਵਰਗ ਦੀਆਂ 13 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਫਾਜ਼ਿਲਕਾ ਅਤੇ ਸਰਵ ਹਿਤਕਾਰੀ ਸਕੂਲ ਫਾਜ਼ਿਲਕਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਰੋਮਾਂਚਕ ਮੁਕਾਬਲੇ ਵਿਚ ਹੋਲੀ ਹਾਰਟ ’ਡੇ ਬੋਰਡਿੰਗ ਪਬਲਿਕ ਸਕੂਲ ਫਾਜ਼ਿਲਕਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ ਅਤੇ ਅੰਡਰ-17 ਕ੍ਰਿਕਟ ਜ਼ੋਨਲ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕੀਤਾ। ਜੇਤੂ ਟੀਮ ਦੇ ਖਿਡਾਰੀਆਂ ਵਿਚ ਸਮਰ, ਅਭਿਜੋਤ, ਸਹਿਜਪਾਲ, ਗਗਨ, ਏਕਮਪ੍ਰੀਤ, ਸਮਰੱਥ, ਨਮਨ, ਨਵਦੀਪ, ਸਰਤਾਜ, ਮਿਤਵਾ, ਪ੍ਰਿੰਸ, ਦੀਪਿੰਦਰ, ਕਬੀਰ, ਮਾਨਵ ਅਤੇ ਆਰੁਸ਼ ਦਾਵੜਾ ਸ਼ਾਮਲ ਸਨ। ਸਕੂਲ ਪ੍ਰਬੰਧਕਾ ਸ੍ਰੀਮਤੀ ਰਿਤੂ ਭੁਸਰੀ, ਸ੍ਰੀਮਤੀ ਸ਼ਿਲਪਾ ਭੁਸਰੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਕ੍ਰਿਕਟ ਕੋਚ ਰਮੇਸ਼ ਕੁਮਾਰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਬਿਹਤਰ ਮਾਰਗਦਰਸ਼ਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।