ਭਾਗ ਸਿੰਘ ਕਾਲਜ ਵਿਚ ਨਸ਼ਾ ਮੁਕਤ ਯੁਵਾ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਰਚਨਾਤਮਿਕ ਮੁਕਾਬਲੇ ਕਰਵਾਏ
ਵਿਦਿਆਰਥਣਾਂ ਨੇ ਨਾਚ, ਗਾਇਨ, ਨੁੱਕੜ ਨਾਟਕ, ਪੇਂਟਿੰਗ ਤੇ ਭਾਸ਼ਨ ਰਾਹੀਂ ਦਿੱਤਾ ਨਸ਼ਾ ਮੁਕਤ ਸਮਾਜ ਦਾ ਸੰਦੇਸ਼
ਅਬੋਹਰ, 8 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਭਾਰਤ ਸਰਕਾਰ ਦੇ ਯੁਵਾ ਕਾਰਜ ਅਤੇ ਖੇਡ ਮੰਤਰਾਲੇ ਦੇ ਖ਼ੁਦਮੁਖ਼ਤਿਆਰ ਸੰਗਠਨ ਮਾਈ ਭਾਰਤ ਵਲੋਂ ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਮੁਹਿੰਮ ਤਹਿਤ ਭਾਗ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਕਾਲਾ ਟਿੱਬਾ ਵਿਖੇ ਜ਼ਿਲ੍ਹਾ ਪੱਧਰੀ ਰਚਨਾਤਮਿਕ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਊਰਜਾ ਨੂੰ ਵਿਕਸਿਤ ਭਾਰਤ 2047 ਦੇ ਨਿਰਮਾਣ ਨਾਲ ਜੋੜਨਾ ਸੀ।
ਵ
ਵੱਖ-ਵੱਖ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਡਾ.ਇਕਬਾਲ ਕੌਰ ਸਰਾਂ, ਜ਼ਿਲ੍ਹਾ ਯੁਵਾ ਅਧਿਕਾਰੀ ਗੁਰਪ੍ਰੀਤ ਸਿੰਘ ਅਤੇ ਹੋਰ।
09-08-2026
ਅਬੋਹਰ, 8 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਭਾਰਤ ਸਰਕਾਰ ਦੇ ਯੁਵਾ ਕਾਰਜ ਅਤੇ ਖੇਡ ਮੰਤਰਾਲੇ ਦੇ ਖ਼ੁਦਮੁਖ਼ਤਿਆਰ ਸੰਗਠਨ ਮਾਈ ਭਾਰਤ ਵਲੋਂ ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਮੁਹਿੰਮ ਤਹਿਤ ਭਾਗ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਕਾਲਾ ਟਿੱਬਾ ਵਿਖੇ ਜ਼ਿਲ੍ਹਾ ਪੱਧਰੀ ਰਚਨਾਤਮਿਕ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਊਰਜਾ ਨੂੰ ਵਿਕਸਿਤ ਭਾਰਤ 2047 ਦੇ ਨਿਰਮਾਣ ਨਾਲ ਜੋੜਨਾ ਸੀ। ਸਮਾਗਮ ਦੇ ਮੁੱਖ ਮਹਿਮਾਨ ਕਾਲਜ ਦੇ ਚੇਅਰਮੈਨ ਗੁਰਲਾਲ ਸਿੰਘ ਬਰਾੜ ਫੱਤਣ ਵਾਲਾ ਸਨ ਜਦ ਕਿ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਨਿਰਮਲਜੀਤ ਸਿੰਘ ਸੇਖੋਂ, ਕਰਨਦੀਪ ਸਿੰਘ ਬਰਾੜ ਅਤੇ ਜੁਆਇੰਟ ਸੈਕਟਰੀ ਡਾ.ਪਰਮਜੀਤ ਸਿੰਘ ਵੀ ਮੌਜੂਦ ਰਹੇ। ਪ੍ਰੋਗਰਾਮ ਦੇ ਇੰਚਾਰਜ ਜ਼ਿਲ੍ਹਾ ਯੁਵਾ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੁਹਿੰਮ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਅਤੇ ਉਨ੍ਹਾਂ ਦੀ ਸਕਾਰਾਤਮਿਕ ਊਰਜਾ ਨੂੰ ਦੇਸ਼ ਦੇ ਨਿਰਮਾਣ ਲਈ ਵਰਤਣਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀ ਅਗਲੇ ਪੜਾਅ ਵਿਚ ਰਾਜ ਪੱਧਰੀ ਮੁਕਾਬਲਿਆਂ ਵਿਚ ਮੋਗਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ। ਇਸ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਰੀਲ ਮੁਕਾਬਲੇ ਵਿਚ ਖ਼ੁਸ਼ਬੂ ਪਹਿਲੇ, ਖ਼ੁਸ਼ੀ ਦੂਜੇ ਅਤੇ ਅਮਨਦੀਪ ਕੌਰ ਤੀਜੇ ਸਥਾਨ ’ਤੇ ਰਹੇ। ਨਾਚ ਮੁਕਾਬਲੇ ਵਿਚ ਲੋਕਿਰਤ ਗਰੁੱਪ ਨੇ ਪਹਿਲਾ, ਏਕਮਪ੍ਰੀਤ ਕੌਰ ਗਰੁੱਪ ਨੇ ਦੂਜਾ ਅਤੇ ਗਨਿਕਾ ਗਰੁੱਪ ਨੇ ਤੀਜਾ ਸਥਾਨ ਹਾਸਲ ਕੀਤਾ। ਗਾਇਣ ਮੁਕਾਬਲੇ ਵਿਚ ਪੂਨਮ ਗਰੁੱਪ ਪਹਿਲੇ, ਮਨਦੀਪ ਗਰੁੱਪ ਦੂਜੇ ਅਤੇ ਜੈਸਮੀਨ ਗਰੁੱਪ ਤੀਜੇ ਸਥਾਨ ’ਤੇ ਰਿਹਾ। ਨੁੱਕੜ ਨਾਟਕ ਵਿਚ ਖੁਸ਼ਮਨਪ੍ਰੀਤ ਕੌਰ ਗਰੁੱਪ ਨੇ ਪਹਿਲਾ, ਰਹਿਮਤਪ੍ਰੀਤ ਕੌਰ ਗਰੁੱਪ ਨੇ ਦੂਜਾ ਅਤੇ ਨਿਸ਼ੂ ਗਰੁੱਪ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਵਿਚ ਖੁਸ਼ਪ੍ਰੀਤ ਪਹਿਲੇ, ਸਿਮਰਨਪ੍ਰੀਤ ਕੌਰ ਦੂਜੇ ਅਤੇ ਸੰਜਨਾ ਤੀਜੇ ਸਥਾਨ ’ਤੇ ਰਹੀ। ਪੇਂਟਿੰਗ ਵਿਚ ਕੋਮਲਪ੍ਰੀਤ ਕੌਰ ਪਹਿਲੇ, ਰਮਨਦੀਪ ਕੌਰ ਦੂਜੇ ਅਤੇ ਅਨਮੋਲਦੀਪ ਕੌਰ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਸਲੋਗਨ ਲੇਖਨ ਵਿਚ ਪੂਜਾ ਰਾਣੀ ਪਹਿਲੇ, ਕਨਿਕਸ਼ਾ ਦੂਜੇ ਅਤੇ ਸੀਆ ਤੀਜੇ ਸਥਾਨ ’ਤੇ ਰਹੀ। ਭਾਸ਼ਣ ਮੁਕਾਬਲੇ ਵਿਚ ਸੁਖਮਨਦੀਪ ਕੌਰ ਨੇ ਪਹਿਲਾ, ਆਭਾ ਨੇ ਦੂਜਾ ਅਤੇ ਅਕਸ਼ਰਾ ਨੇ ਤੀਜਾ ਸਥਾਨ ਹਾਸਲ ਕੀਤਾ। ਐਲੋਕੂਸ਼ਨ ਵਿਚ ਮਾਨਸੀ ਨੈਨ ਪਹਿਲੇ, ਨੀਲਮ ਦੂਜੇ ਅਤੇ ਖੁਸ਼ਦੀਪ ਕੌਰ ਤੀਜੇ ਸਥਾਨ ’ਤੇ ਰਹੀ। ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਜਦ ਕਿ ਸਾਰੇ ਭਾਗੀਦਾਰਾਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਵੀ ਦਿੱਤੇ ਗਏ। ਮੰਚ ਸੰਚਾਲਨ ਡਾ.ਵਰਿੰਦਰ ਕੌਰ ਭੁੱਲਰ ਅਤੇ ਮਿਸ ਪਵਨਪ੍ਰੀਤ ਕੌਰ ਨੇ ਕੀਤਾ। ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ.ਬਲਜੀਤ ਕੌਰ ਸਿੱਧੂ ਅਤੇ ਕੋਆਰਡੀਨੇਟਰ ਡਾ.ਰਿਪਨਦੀਪ ਕੌਰ ਭੁੱਲਰ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ.ਇਕਬਾਲ ਕੌਰ ਸਰਾਂ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿੱਖਿਆ, ਖੇਡਾਂ ਅਤੇ ਰਚਨਾਤਮਿਕ ਗਤੀਵਿਧੀਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਰਾਸ਼ਟਰ ਗਾਣ ਨਾਲ ਸਮਾਗਮ ਦੀ ਸਮਾਪਤੀ ਹੋਈ।