08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਅਮਰਜੀਤ ਸਿੰਘ ਵਿਭਾਗੀ ਤਰੱਕੀ ਨਾਲ ਬਣੇ ਸਬ-ਇੰਸਪੈਕਟਰ ਆਈ.ਜੀ. ਸਨੇਹਦੀਪ ਸ਼ਰਮਾ ਨੇ ਲਗਾਏ ਮੋਢਿਆਂ ’ਤੇ ਸਟਾਰ

ਕੁੱਲਗੜ੍ਹੀ, 8 ਅਗਸਤ (ਸੁਖਜਿੰਦਰ ਸਿੰਘ ਸੰਧੂ)-ਪੰਜਾਬ ਪੁਲਿਸ ਵਿਚ ਇਮਾਨਦਾਰੀ ਅਤੇ ਸਾਫ਼-ਸੁਥਰੀ ਸੇਵਾ ਨਿਭਾਉਣ ਵਾਲੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵਾਸੀ ਰੁਕਨ ਸ਼ਾਹ ਵਾਲਾ ਨੂੰ ਪੁਲਿਸ ਵਿਭਾਗ ’ਚ ਤਰੱਕੀ ਮਿਲੀ ਹੈ । ਉਹ ਹੁਣ ਸਬ-ਇੰਸਪੈਕਟਰ ਦੇ ਅਹੁਦੇ ’ਤੇ ਤਰੱਕੀ ਪਾ ਗਏ ਹਨ।

Ad Position 21
No active advertisement
ਅਜੀਤ ਡੈਸਕ 09-08-2026
ਕੁੱਲਗੜ੍ਹੀ, 8 ਅਗਸਤ (ਸੁਖਜਿੰਦਰ ਸਿੰਘ ਸੰਧੂ)-ਪੰਜਾਬ ਪੁਲਿਸ ਵਿਚ ਇਮਾਨਦਾਰੀ ਅਤੇ ਸਾਫ਼-ਸੁਥਰੀ ਸੇਵਾ ਨਿਭਾਉਣ ਵਾਲੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵਾਸੀ ਰੁਕਨ ਸ਼ਾਹ ਵਾਲਾ ਨੂੰ ਪੁਲਿਸ ਵਿਭਾਗ ’ਚ ਤਰੱਕੀ ਮਿਲੀ ਹੈ । ਉਹ ਹੁਣ ਸਬ-ਇੰਸਪੈਕਟਰ ਦੇ ਅਹੁਦੇ ’ਤੇ ਤਰੱਕੀ ਪਾ ਗਏ ਹਨ। ਤਰੱਕੀ ਮਿਲਣ ’ਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫ਼ਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਸੁਪਰਡੈਂਟ ਡੀ.ਆਈ.ਜੀ. ਦਫ਼ਤਰ ਫ਼ਿਰੋਜ਼ਪੁਰ ਵਲੋਂ ਅਮਰਜੀਤ ਸਿੰਘ ਦੇ ਮੋਢਿਆਂ ’ਤੇ ਸਬ-ਇੰਸਪੈਕਟਰ ਦੇ ਸਟਾਰ ਲਗਾਏ ਗਏ। ਇਸ ਮੌਕੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ। ਲੋਕਾਂ ਵਿਚ ਨਰਮ ਸੁਭਾਅ ਅਤੇ ਸਲੀਕੇ ਨਾਲ ਵਿਚਰਨ ਕਾਰਨ ਅਮਰਜੀਤ ਸਿੰਘ ਨੂੰ ਆਮ ਬੋਲਚਾਲ ਵਿਚ ਅਮਰਜੀਤ ਸਿੰਘ ਬਾਬਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅਮਰਜੀਤ ਸਿੰਘ ਦੀ ਇਸ ਤਰੱਕੀ ’ਤੇ ਉਨ੍ਹਾਂ ਦੇ ਜਾਣਕਾਰ, ਪੁਲਿਸ ਮਹਿਕਮੇ ਦੇ ਮੁਲਾਜ਼ਮ, ਰਿਸ਼ਤੇਦਾਰ, ਸਾਕ-ਸਬੰਧੀ ਅਤੇ ਨਗਰ ਵਾਸੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ’ਚ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਅਤੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
Ad Position 24