09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਕੇਂਦਰ ਅਤੇ ਪੰਜਾਬ ਦੀ ਸਾਂਝੀ ਤਾਕਤ ਸੂਬੇ ਦੇ ਵਿਕਾਸ ਨੂੰ ਗਤੀ ਦੇਵੇਗੀ- ਸਤਨਾਮ ਸਿੰਘ ਸੰਧੂ ਕਿਹਾ, ਸੂਬੇ ’ਚ 26,382 ਕਰੋੜ ਦੇ ਰੇਲਵੇ ਪ੍ਰੋਜੈਕਟਾਂ ’ਤੇ ਚੱਲ ਰਿਹਾ ਕੰਮ

ਮੱਖੂ, 9 ਅਗਸਤ (ਵਰਿੰਦਰ ਮਨਚੰਦਾ)-ਮੱਖੂ ਦੇ ਜੰਮਪਲ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਸੂਬੇ ਨੂੰ ਸਾਲ 2026-27 ਲਈ 5673 ਕਰੋੜ ਰੁਪਏ ਦੀ ਰਿਕਾਰਡ ਰੇਲਵੇ ਅਲਾਟਮੈਂਟ ਕਰ ਦਿੱਤੀ ਗਈ ਹੈ, ਜੋ ਪਿਛਲੀਆਂ ਸਰਕਾਰਾਂ ਨਾਲ ਤੁਲਨਾ ਕਰਨ ’ਤੇ ਇਹ ਰਕਮ 25 ਗੁਣਾ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਇਸ ਵੇਲੇ 26,382 ਕਰੋੜ ਦੇ ਦੇ ਰੇਲਵੇ ਪ੍ਰੋਜੈਕਟਾਂ ’ਤੇ ਕੰਮ ਚੱਲ ਰਿਹਾ ਹੈ।

Ad Position 21
No active advertisement
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ 10-08-2026
ਮੱਖੂ, 9 ਅਗਸਤ (ਵਰਿੰਦਰ ਮਨਚੰਦਾ)-ਮੱਖੂ ਦੇ ਜੰਮਪਲ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਸੂਬੇ ਨੂੰ ਸਾਲ 2026-27 ਲਈ 5673 ਕਰੋੜ ਰੁਪਏ ਦੀ ਰਿਕਾਰਡ ਰੇਲਵੇ ਅਲਾਟਮੈਂਟ ਕਰ ਦਿੱਤੀ ਗਈ ਹੈ, ਜੋ ਪਿਛਲੀਆਂ ਸਰਕਾਰਾਂ ਨਾਲ ਤੁਲਨਾ ਕਰਨ ’ਤੇ ਇਹ ਰਕਮ 25 ਗੁਣਾ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਇਸ ਵੇਲੇ 26,382 ਕਰੋੜ ਦੇ ਦੇ ਰੇਲਵੇ ਪ੍ਰੋਜੈਕਟਾਂ ’ਤੇ ਕੰਮ ਚੱਲ ਰਿਹਾ ਹੈ। ਇਸ ਵਿਚ ਟਰੈਕ ਨਿਰਮਾਣ, ਸਟੇਸ਼ਨਾਂ ਦਾ ਪੁਨਰ ਵਿਕਾਸ ਅਤੇ ਸੁਰੱਖਿਆ ਵਰਗੇ ਮਹੱਤਵਪੂਰਨ ਕੰਮ ਸ਼ਾਮਿਲ ਹਨ। ਸੰਧੂ ਨੇ ਕਿਹਾ ਕਿ ਪੰਜਾਬ ਦੇ ਸਟੇਸ਼ਨਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਨ ਲਈ ‘ਅੰਮ੍ਰਿਤ ਸਟੇਸ਼ਨ ਯੋਜਨਾ’ ਦੇ ਤਹਿਤ 30 ਸਟੇਸ਼ਨਾਂ ਦਾ ਪੁਨਰ ਨਿਰਮਾਣ ਹੋ ਰਿਹਾ ਹੈ। ਉਨ੍ਹਾਂ ਇਸ ਅਲਾਟਮੈਂਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਵਿਕਾਸ ਪ੍ਰਤੀ ਕੇਂਦਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪੰਜਾਬ ਦੀ ਖੇਤੀ ਆਧਾਰਿਤ ਅਰਥਵਿਵਸਥਾ ਨੂੰ ਸਹਾਰਾ ਦੇਣ ਵਿਚ ਰੇਲਵੇ ਦੀ ਅਹਿਮ ਭੂਮਿਕਾ ਬਾਰੇ ਵੇਰਵਾ ਸਾਂਝਾ ਕਰਦਿਆਂ ਸੰਧੂ ਨੇ ਕਿਹਾ ਕਿ ਸਿਰਫ਼ ਸੱਤ ਮਹੀਨਿਆਂ ਵਿਚ ਪੰਜਾਬ ਤੋਂ 95 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਅਤੇ ਚੌਲ 2684 ਰੇਲਵੇ ਰੈਕਾਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਏ ਗਏ ਹਨ। ਇਹ ਸਿਰਫ਼ ਮਾਲ ਢੁਆਈ ਨਹੀਂ ਹੈ, ਇਹ ਉਹ ਜੀਵਨ ਰੇਖਾ ਹੈ, ਜੋ ਮੰਡੀਆਂ ਵਿਚੋਂ ਕਿਸਾਨਾਂ ਦੀ ਉਪਜ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਉਂਦੀ ਹੈ ਅਤੇ ਪੰਜਾਬ ਦੇ ਅਨਾਜ ਨੂੰ ਦੇਸ਼ ਦੀ ਥਾਲ਼ੀ ਤੱਕ ਪਹੁੰਚਾਉਂਦੀ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਾਸ਼ੀ ਨਾਲ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈੱਸ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਨਵਾਂ ਰੇਲ ਸੰਪਰਕ ਵਰਗੀਆਂ ਪਹਿਲਕਦਮੀਆਂ ਸਿਰਫ਼ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਨਹੀਂ ਹਨ, ਸਗੋਂ ਪੰਜਾਬ ਦੀ ਆਸਥਾ ਅਤੇ ਵਿਰਸੇ ਪ੍ਰਤੀ ਸਤਿਕਾਰ ਦਾ ਪ੍ਰਤੀਕ ਵੀ ਹਨ। ਇਕ ਸਰਹੱਦੀ ਸੂਬੇ ਵਜੋਂ ਪੰਜਾਬ ਦੀ ਰਣਨੀਤਿਕ ਮਹੱਤਤਾ ਨੂੰ ਉਜਾਗਰ ਕਰਦਿਆਂ ਮੈਂਬਰ ਪਾਰਲੀਮੈਂਟ ਸੰਧੂ ਨੇ ਕਿਹਾ ਕਿ ਸੂਬੇ ਦੇ ਰੇਲਵੇ ਵਿਕਾਸ ਦਾ ਇਕ ਹੋਰ ਅਹਿਮ ਪਹਿਲੂ ਸਰਹੱਦੀ ਖੇਤਰਾਂ ਵਿਚ ਸੰਪਰਕ ਨੂੰ ਮਜ਼ਬੂਤ ਕਰਨਾ ਹੈ। 764 ਕਰੋੜ ਰੁਪਏ ਦਾ ਫ਼ਿਰੋਜ਼ਪੁਰ-ਪੱਟੀ ਰੇਲ ਲਿੰਕ ਉਹ ਪ੍ਰੋਜੈਕਟ ਹੈ, ਜੋ ਆਜ਼ਾਦੀ ਤੋਂ ਬਾਅਦ ਟੁੱਟ ਚੁੱਕੇ ਇਕ ਅਹਿਮ ਇਤਿਹਾਸਕ ਰੇਲ ਸੰਪਰਕ ਨੂੰ ਬਹਾਲ ਕਰੇਗਾ ਅਤੇ ਨਾਲ ਹੀ ਫ਼ਿਰੋਜ਼ਪੁਰ ਤੇ ਅੰਮ੍ਰਿਤਸਰ ਵਿਚਕਾਰ ਰੇਲ ਦੂਰੀ ਨੂੰ ਲਗਭਗ 196 ਕਿੱਲੋਮੀਟਰ ਤੋਂ ਘਟਾ ਕੇ ਲਗਭਗ 100 ਕਿੱਲੋਮੀਟਰ ਕਰ ਦੇਵੇਗਾ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਪੰਜਾਬ ਨੂੰ ਵੀ ਡਬਲ ਇੰਜਨ ਸਰਕਾਰ ਦੀ ਗਤੀ ਦੀ ਲੋੜ ਹੈ ਤਾਂ ਜੋ ਇਕ ਇੰਜਨ ਪੰਜਾਬ ਦਾ ਅਤੇ ਦੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਹੋਣ ਨਾਲ ਸੂਬਾ ਵਿਕਾਸ ਦੇ ਰਾਹ ’ਤੇ ਹੋਰ ਤੇਜ਼ ਰਫ਼ਤਾਰ ਨਾਲ ਅੱਗੇ ਵਧੇ। ਵਿਨਿਯੋਗ (ਨੰਬਰ 3) ਬਿੱਲ, 2026 ਲਈ ਆਪਣਾ ਸਮਰਥਨ ਪ੍ਰਗਟਾਉਂਦਿਆਂ ਮੈਂਬਰ ਪਾਰਲੀਮੈਂਟ ਸੰਧੂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਾਂਝੀ ਤਾਕਤ ਸੂਬੇ ਦੇ ਵਿਕਾਸ ਨੂੰ ਗਤੀ ਦੇਵੇਗੀ ਅਤੇ ਵਿਕਸਿਤ ਭਾਰਤ ਦੇ ਸੰਕਲਪ ਵਿਚ ਯੋਗਦਾਨ ਪਾਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਜ਼ਡਮ ਸਕੂਲ ਮੁਦਕੀ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੇਵਾ ਭਾਰਤੀ ਨੇ ਐੱਸ.ਡੀ. ਗਰਲਜ਼ ਸਕੂਲ ’ਚ 40 ਪੌਦੇ ਲਗਾਏ
Ad Position 24