11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੀਵਰੇਜ ਦੇ ਪਾਣੀ ਕਾਰਨ ਆਟੋ ਪਲਟਿਆ, ਬੱਚੀ ਜ਼ਖ਼ਮੀ

ਅਬੋਹਰ, 11 ਅਗਸਤ (ਵਿਵੇਕ ਹੂੜੀਆ)-ਅਬੋਹਰ ਦੀ ਜੈਨ ਨਗਰੀ ’ਚ ਲੰਬੇ ਸਮੇਂ ਤੋਂ ਬਦਹਾਲ ਪਈ ਸੀਵਰੇਜ ਵਿਵਸਥਾ ਕਾਰਨ ਆਮ ਲੋਕਾਂ ਦਾ ਜੀਣਾ ਦੁਸ਼ਵਾਰ ਹੋ ਗਿਆ ਹੈ। ਬੱਸ ਸਟੈਂਡ ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਬਿਨਾਂ ਬਰਸਾਤ ਦੇ ਹੀ ਸੀਵਰੇਜ ਦਾ ਦੂਸ਼ਿਤ ਪਾਣੀ ਖੜ੍ਹਾ ਹੈ।

Ad Position 21
No active advertisement
ਜੈਨ ਨਗਰੀ ਅਬੋਹਰ ਵਿਖੇ ਦੂਸ਼ਿਤ ਪਾਣੀ ’ਚ ਪਲਟਿਆ ਆਟੋ । ਅਜੀਤ ਤਸਵੀਰ 12-08-2026
ਅਬੋਹਰ, 11 ਅਗਸਤ (ਵਿਵੇਕ ਹੂੜੀਆ)-ਅਬੋਹਰ ਦੀ ਜੈਨ ਨਗਰੀ ’ਚ ਲੰਬੇ ਸਮੇਂ ਤੋਂ ਬਦਹਾਲ ਪਈ ਸੀਵਰੇਜ ਵਿਵਸਥਾ ਕਾਰਨ ਆਮ ਲੋਕਾਂ ਦਾ ਜੀਣਾ ਦੁਸ਼ਵਾਰ ਹੋ ਗਿਆ ਹੈ। ਬੱਸ ਸਟੈਂਡ ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਬਿਨਾਂ ਬਰਸਾਤ ਦੇ ਹੀ ਸੀਵਰੇਜ ਦਾ ਦੂਸ਼ਿਤ ਪਾਣੀ ਖੜ੍ਹਾ ਹੈ। ਇਸ ਗੰਦੇ ਪਾਣੀ ਕਾਰਨ ਜਿੱਥੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਰਿਹਾ ਹੈ, ਉੱਥੇ ਹੀ ਰਾਹਗੀਰਾਂ ਨੂੰ ਵੀ ਇਸੇ ਨਰਕ ਭਰੀ ਸਥਿਤੀ ਵਿਚੋਂ ਲੰਘਣਾ ਪੈ ਰਿਹਾ ਹੈ। ਸੜਕ ’ਤੇ ਖੜ੍ਹੇ ਦੂਸ਼ਿਤ ਪਾਣੀ ਕਾਰਨ ਇਕ ਆਟੋ ਬੇਕਾਬੂ ਹੋ ਕੇ ਪਲਟ ਗਿਆ। ਜਾਣਕਾਰੀ ਅਨੁਸਾਰ ਪੰਜਪੀਰ ਨਗਰ ਵਾਸੀ ਇਕ ਵਿਅਕਤੀ ਆਪਣੀ ਧੀ ਨੂੰ ਆਟੋ ਰਾਹੀਂ ਜੈਨ ਨਗਰੀ ਸਥਿਤ ਨਾਗਪਾਲ ਹਸਪਤਾਲ ਵਿਖੇ ਦਵਾਈ ਦਿਵਾਉਣ ਲੈ ਕੇ ਆਇਆ ਸੀ। ਸੜਕ ’ਤੇ ਖੜ੍ਹੇ ਪਾਣੀ ਹੇਠਾਂ ਬਣਿਆ ਡੂੰਘਾ ਟੋਆ ਨਾ ਦਿਸਣ ਕਾਰਨ ਆਟੋ ਪਲਟ ਗਿਆ, ਜਿਸ ਵਿਚ ਲੜਕੀ ਦੇ ਪੈਰ ’ਤੇ ਗੰਭੀਰ ਸੱਟ ਲੱਗੀ, ਜਦਕਿ ਆਟੋ ਚਾਲਕ ਵਾਲ-ਵਾਲ ਬਚ ਗਿਆ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਦੋਵਾਂ ਨੂੰ ਬਾਹਰ ਕੱਢਿਆ। ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਸੀਵਰੇਜ ਦੀ ਗਾਦ ਕੱਢਣ ਲਈ ਸਫ਼ਾਈ ਮਸ਼ੀਨ ਆਈ ਸੀ, ਪਰ ਸਮੱਸਿਆ ਹੱਲ ਹੋਣ ਦੀ ਬਜਾਏ ਸੀਵਰੇਜ ਹੋਰ ਜ਼ਿਆਦਾ ਜਾਮ ਹੋ ਗਿਆ। ਹਨੂਮਾਨਗੜ੍ਹ ਰੋਡ ਨੂੰ ਬੱਸ ਸਟੈਂਡ ਨਾਲ ਜੋੜਨ ਵਾਲੀ ਇਸ ਮਹੱਤਵਪੂਰਨ ਸੜਕ ’ਤੇ ਹਰ ਵੇਲੇ ਬਦਬੂ ਅਤੇ ਗੰਦਗੀ ਫੈਲੀ ਰਹਿੰਦੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਰਾਜਸੀ ਆਗੂਆਂ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਮੰਗ ਕੀਤੀ ਹੈ ਕਿ ਸੀਵਰੇਜ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਅਤੇ ਸੜਕ ਦਾ ਨਿਰਮਾਣ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇੱਕ-ਦੋ ਦਿਨਾਂ ਵਿਚ ਮਸਲਾ ਹੱਲ ਨਾ ਹੋਇਆ ਤਾਂ ਉਹ ਸੜਕ ’ਤੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਦੇ ਡੈਮ ਮੁੱਦੇ ’ਤੇ ਕਿਸਾਨਾਂ ਵਲੋਂ ਸਮਾਜ ਸੇਵੀ ਗਿਲਹੋਤਰਾ ਦੀ ਅਗਵਾਈ ਹੇਠ ਰਾਜਪਾਲ ਨਾਲ ਮੁਲਾਕਾਤ ਫ਼ੌਜ ਦੀ ਤਕਨ... ਅਗਲੀ ਖ਼ਬਰ ਫ਼ਿਰੋਜ਼ਪੁਰ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਦਫ਼ਤਰ ਦਾ ਰਸਮੀ ਉਦਘਾਟਨ * 2027 ਦੀਆਂ ਚੋਣਾਂ ਲਈ ਜਥੇਬੰਦਕ ਸਰਗਰਮ...
Ad Position 24