ਸਰਵਹਿਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੇ ਖਿਡਾਰੀਆਂ ਨੇ ਬੈਡਮਿੰਟਨ ’ਚ ਜਿੱਤੇ 17 ਸੋਨ ਤਗਮੇ
ਫ਼ਾਜ਼ਿਲਕਾ, 11 ਅਗਸਤ (ਦਵਿੰਦਰ ਪਾਲ ਸਿੰਘ)-ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਵਲੋਂ ਬਰਨਾਲਾ ਵਿਖੇ ਕਰਵਾਈ ਗਈ 37ਵੀਂ ਸੂਬਾ ਪੱਧਰੀ ਖੇਡ ਪ੍ਰਤੀਯੋਗਤਾ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੇ ਬੈਡਮਿੰਟਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 17 ਸੋਨ ਤਗਮੇ ਆਪਣੇ ਨਾਮ ਕੀਤੇ ਹਨ। ਸਕੂਲ ਦੀਆਂ ਚਾਰੇ ਟੀਮਾਂ ਨੇ ਆਪੋ-ਆਪਣੇ ਵਰਗ ਵਿਚ ਪਹਿਲਾ ਸਥਾਨ ਹਾਸਿਲ ਕੀਤਾ।
ਫ਼ਾਜ਼ਿਲਕਾ, 11 ਅਗਸਤ (ਦਵਿੰਦਰ ਪਾਲ ਸਿੰਘ)-ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਵਲੋਂ ਬਰਨਾਲਾ ਵਿਖੇ ਕਰਵਾਈ ਗਈ 37ਵੀਂ ਸੂਬਾ ਪੱਧਰੀ ਖੇਡ ਪ੍ਰਤੀਯੋਗਤਾ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੇ ਬੈਡਮਿੰਟਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 17 ਸੋਨ ਤਗਮੇ ਆਪਣੇ ਨਾਮ ਕੀਤੇ ਹਨ। ਸਕੂਲ ਦੀਆਂ ਚਾਰੇ ਟੀਮਾਂ ਨੇ ਆਪੋ-ਆਪਣੇ ਵਰਗ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-14 ਲੜਕਿਆਂ ’ਚ ਤੈਵਿਸ਼ ਸਾਮਾ, ਗੁਰਵੀਰ, ਸਮਰਥ ਬਿਹਾਨੀ, ਅਭਿਜੋਤ, ਹਿਤੇਸ਼ ਅਤੇ ਲੜਕੀਆਂ ਵਿਚ ਆਸਥਾ, ਏਬੀਸ਼ ਅਤੇ ਅਨੰਨਿਆ ਨੇ ਸੋਨ ਮੈਡਲ ਜਿੱਤੇ। ਅੰਡਰ-17 ਲੜਕੀਆਂ ਦੀ ਟੀਮ ’ਚ ਗੀਤਾ ਦੇਵੀ, ਜੀਵਿਕਾ ਕੰਬੋਜ, ਕਾਸ਼ਵੀ, ਏਕਮਜੋਤ ਕੌਰ, ਪ੍ਰੀਤ ਅਤੇ ਅੰਡਰ-19 ਲੜਕੀਆਂ ਦੀ ਟੀਮ ’ਚ ਹੁਸਨਪ੍ਰੀਤ, ਕੁਲਬੀਰ ਕੌਰ, ਪਰਿਧੀ ਅਤੇ ਰੇਖਾ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਜੇਤੂ ਖਿਡਾਰੀਆਂ, ਕੋਚ ਸ਼੍ਰੀਮਤੀ ਬਖ਼ਸ਼ੀਸ਼ ਕੌਰ ਅਤੇ ਸਾਹਿਲ ਨੂੰ ਵਧਾਈ ਦਿੱਤੀ। ਉਨ੍ਹਾਂ ਖਿਡਾਰੀਆਂ ਨੂੰ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।