12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਿੰਨੂਆਂ ਦੇ ਬੂਟਿਆਂ ਦੇ ਭਾਅ ਅਸਮਾਨੀ ਚੜ੍ਹੇ, ਛੋਟੇ ਕਿਸਾਨਾਂ ਦੀ ਪਹੁੰਚ ਤੋਂ ਹੋਏ ਦੂਰ

ਬੱਲੂਆਣਾ, 11 ਅਗਸਤ (ਜਸਮੇਲ ਸਿੰਘ ਢਿੱਲੋਂ)-ਹਰ ਸਾਲ 100 ਤੋਂ 125 ਦੀ ਰੇਂਜ ਤੱਕ ਰਹਿਣ ਵਾਲੇ ਦੋ ਸਾਲ ਦੇ ਕਿੰਨੂਆਂ ਦੇ ਬੂਟਿਆਂ ਦੇ ਭਾਅ ਅੱਜ ਲਗਭਗ 300 ਰੁਪਏ ਦੇ ਕਰੀਬ ਤੋਂ ਗਏ ਹਨ। ਬਾਗ਼ਾਂ ਦਾ ਗੜ੍ਹ ਮੰਨੇ ਜਾਂਦੇ ਅਬੋਹਰ ਏਰੀਏ ਵਿਚ ਸੱਪਾਂ ਵਾਲੀ ਪਿੰਡ ਬੂਟਿਆਂ ਵਜੋਂ ਮਸ਼ਹੂਰ ਹੈ।

Ad Position 21
No active advertisement
ਸੱਪਾਂ ਵਾਲੀ ਵਿਖੇ ਦਿਖਾਈ ਦੇ ਰਹੇ ਕਰੀਬ 2 ਸਾਲ ਦੇ ਬੂਟੇ। ਤਸਵੀਰ-ਜਸਮੇਲ ਸਿੰਘ ਢਿੱਲੋਂ 12-08-2026
ਬੱਲੂਆਣਾ, 11 ਅਗਸਤ (ਜਸਮੇਲ ਸਿੰਘ ਢਿੱਲੋਂ)-ਹਰ ਸਾਲ 100 ਤੋਂ 125 ਦੀ ਰੇਂਜ ਤੱਕ ਰਹਿਣ ਵਾਲੇ ਦੋ ਸਾਲ ਦੇ ਕਿੰਨੂਆਂ ਦੇ ਬੂਟਿਆਂ ਦੇ ਭਾਅ ਅੱਜ ਲਗਭਗ 300 ਰੁਪਏ ਦੇ ਕਰੀਬ ਤੋਂ ਗਏ ਹਨ। ਬਾਗ਼ਾਂ ਦਾ ਗੜ੍ਹ ਮੰਨੇ ਜਾਂਦੇ ਅਬੋਹਰ ਏਰੀਏ ਵਿਚ ਸੱਪਾਂ ਵਾਲੀ ਪਿੰਡ ਬੂਟਿਆਂ ਵਜੋਂ ਮਸ਼ਹੂਰ ਹੈ। ਪਰੰਤੂ ਹੁਣ ਅਚਾਨਕ ਬੂਟਿਆਂ ਦੇ ਭਾਅ ਅਸਮਾਨੀ ਚੜ੍ਹਨ ਨਾਲ ਛੋਟੇ ਕਿਸਾਨਾਂ ਲਈ ਬਾਗ਼ ਲਗਾਉਣਾ ਮੁਸ਼ਕਿਲ ਹੋ ਗਿਆ ਹੈ। ਕਿਉਂ ਕਿ ਇਕ ਏਕੜ ਵਿਚ ਲਗਭਗ 100 ਬੂਟੇ ਲੱਗਦੇ ਹਨ ਅਤੇ 100 ਬੂਟਿਆਂ ਦੀ ਕੀਮਤ 30000 ਰੁਪਏ ਬਣਦੀ ਹੈ। ਦੱਸਣਯੋਗ ਹੈ ਕਿ ਪਿਛਲੇ ਕਰੀਬ 10 ਸਾਲ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਜਦੋਂ ਬੂਟਿਆਂ ਦੇ ਭਾਅ ਪ੍ਰਤੀ ਬੂਟਾ 300 ਰੁਪਏ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਲਾਧੂਕਾ ਦੀ ਬਸਤੀ ਚੰਡੀਗੜ੍ਹ ’ਚ ਲਿਫ਼ਾਫ਼ੇ ’ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼ ਅਗਲੀ ਖ਼ਬਰ ਫ਼ਾਜ਼ਿਲਕਾ ਰੀਕਿ੍ਏਸ਼ਨ ਕਲੱਬ ਦੇ ਖਿਡਾਰੀਆਂ ਨੇ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ’ਚ ਜਿੱਤੇ 7 ਤਗਮੇ 1 ਸੋਨ, 5 ਚਾਂਦੀ ਅਤੇ...
Ad Position 24