ਭਾਰਤੀ ਕਮਿਊਨਿਸਟ ਪਾਰਟੀ ਵਲੋਂ ਐੱਸ.ਐੱਚ.ਓ.ਸਦਰ ਥਾਣਾ ਫ਼ਾਜ਼ਿਲਕਾ ਦਾ ਭਲਕੇ ਫੂਕਿਆ ਜਾਵੇਗਾ ਪੁਤਲਾ
ਫ਼ਾਜ਼ਿਲਕਾ, 17 ਅਗਸਤ(ਦਵਿੰਦਰ ਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਖ਼ਿਲਾਫ਼ 19 ਅਗਸਤ ਨੂੰ ਪੁਤਲਾ ਫ਼ੂਕ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪਿੰਡ ਕਰਨੀ ਖੇੜਾ ਵਿਖੇ ਆਲ ਇੰਡੀਆ ਯੂਥ ਫੈਡਰੇਸ਼ਨ ਇਕਾਈ ਦੇ ਪ੍ਰਧਾਨ ਰੂਪ ਕਰਨੀ ਖੇੜਾ ਦੀ ਅਗਵਾਈ ਹੇਠ ਵਿਸ਼ੇਸ਼ ਬੈਠਕ ਹੋਈ।
ਫ਼ਾਜ਼ਿਲਕਾ, 17 ਅਗਸਤ(ਦਵਿੰਦਰ ਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਖ਼ਿਲਾਫ਼ 19 ਅਗਸਤ ਨੂੰ ਪੁਤਲਾ ਫ਼ੂਕ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪਿੰਡ ਕਰਨੀ ਖੇੜਾ ਵਿਖੇ ਆਲ ਇੰਡੀਆ ਯੂਥ ਫੈਡਰੇਸ਼ਨ ਇਕਾਈ ਦੇ ਪ੍ਰਧਾਨ ਰੂਪ ਕਰਨੀ ਖੇੜਾ ਦੀ ਅਗਵਾਈ ਹੇਠ ਵਿਸ਼ੇਸ਼ ਬੈਠਕ ਹੋਈ। ਬੈਠਕ ਦੌਰਾਨ ਰੂਪ ਕਰਨੀ ਖੇੜਾ ਨੇ ਦੱਸਿਆ ਕਿ 19 ਅਗਸਤ ਦੇ ਪ੍ਰਦਰਸ਼ਨ ਵਿਚ ਪਿੰਡ ਕਰਨੀ ਖੇੜਾ ਤੋਂ ਵੱਡੀ ਗਿਣਤੀ ਵਿਚ ਨੌਜਵਾਨ, ਪਾਰਟੀ ਵਰਕਰ ਅਤੇ ਆਮ ਲੋਕ ਸ਼ਮੂਲੀਅਤ ਕਰਨਗੇ। ਬੈਠਕ ’ਚ ਪਹੁੰਚੇ ਕਾਮਰੇਡ ਸੁਬੇਗ ਝੰਗੜ ਭੈਣੀ ਅਤੇ ਕਾਮਰੇਡ ਗੁਰਦਿਆਲ ਢਾਬਾ ਨੇ ਆਖਿਆ ਕਿ ਪਾਰਟੀ ਵਰਕਰਾਂ ਸਬੰਧੀ ਲੰਬਿਤ ਮਾਮਲਿਆਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਦਰਜ ਕਥਿਤ ਝੂਠੇ ਮੁਕੱਦਮਿਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੰਗਾਂ ਨਾ ਮੰਨਣ ’ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਗਈ।