18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

15 ਸਾਲਾਂ ਦੀ ਸੇਵਾ ਬਾਅਦ ਹੈੱਡ ਕਾਂਸਟੇਬਲ ਬਲਕੌਰ ਸਿੰਘ ਬਣੇ ਏ.ਐੱਸ.ਆਈ. ਐੱਸ.ਐੱਸ.ਪੀ. ਫ਼ਾਜ਼ਿਲਕਾ ਨੇ ਸਟਾਰ ਲਗਾ ਕੇ ਕੀਤਾ ਸਨਮਾਨਿਤ

ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਅਬੋਹਰ ਦੇ ਥਾਣਾ ਸਿਟੀ-1 ਵਿਖੇ ਲਗਭਗ 15 ਸਾਲਾਂ ਤੱਕ ਹੈੱਡ ਕਾਂਸਟੇਬਲ ਵਜੋਂ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਬਲਕੌਰ ਸਿੰਘ ਨੂੰ ਪੁਲਿਸ ਵਿਭਾਗ ਵਲੋਂ ਤਰੱਕੀ ਦੇ ਕੇ ਏ. ਐੱਸ.

Ad Position 21
No active advertisement
ਅਜੀਤ ਡੈਸਕ 18-08-2026
ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਅਬੋਹਰ ਦੇ ਥਾਣਾ ਸਿਟੀ-1 ਵਿਖੇ ਲਗਭਗ 15 ਸਾਲਾਂ ਤੱਕ ਹੈੱਡ ਕਾਂਸਟੇਬਲ ਵਜੋਂ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਬਲਕੌਰ ਸਿੰਘ ਨੂੰ ਪੁਲਿਸ ਵਿਭਾਗ ਵਲੋਂ ਤਰੱਕੀ ਦੇ ਕੇ ਏ.ਐੱਸ.ਆਈ. ਬਣਾਇਆ ਗਿਆ ਹੈ। ਇਸ ਮੌਕੇ ਐੱਸ.ਐੱਸ.ਪੀ. ਫ਼ਾਜ਼ਿਲਕਾ ਗਗਨ ਅਜੀਤ ਸਿੰਘ ਨੇ ਆਪਣੇ ਦਫ਼ਤਰ ਵਿਚ ਬਲਕੌਰ ਸਿੰਘ ਦੇ ਮੋਢਿਆਂ ’ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਐੱਸ.ਪੀ. ਗੁਰਮੀਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਬਲਕੌਰ ਸਿੰਘ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ। ਤਰੱਕੀ ਤੋਂ ਬਾਅਦ ਬਲਕੌਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੀ ਮਾਤਾ ਜੀ ਤੋਂ ਆਸ਼ੀਰਵਾਦ ਲਿਆ ਅਤੇ ਫਿਰ ਥਾਣਾ ਸਿਟੀ-1 ਵਿਖੇ ਆਪਣੀ ਨਵੀਂ ਡਿਊਟੀ ਸੰਭਾਲੀ। ਉਨ੍ਹਾਂ ਵਿਭਾਗ ਵਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣ ਦਾ ਪ੍ਰਣ ਲਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਬੂਲਸ਼ਾਹ ਖੁੱਬਣ ’ਚ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੁਫ਼ਤ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਾਂਚ ਕੈਂਪ
Ad Position 24