17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਫ਼ਾਜ਼ਿਲਕਾ ’ਚ ਸਤਿਸੰਗ ਪ੍ਰੋਗਰਾਮ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਾਧਵੀ ਬਲਜੀਤ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿਚ ਆਉਣ ਵਾਲੀਆਂ ਬਹੁਤੀਆਂ ਸਮੱਸਿਆਵਾਂ ਦਾ ਮੂਲ ਕਾਰਨ ਅਸਥਿਰ ਮਨ ਅਤੇ ਬੇਅੰਤ ਇੱਛਾਵਾਂ ਹਨ।

Ad Position 21
No active advertisement
ਫ਼ਾਜ਼ਿਲਕਾ ਦੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਵਿਚ ਸਤਿਸੰਗ ਦੌਰਾਨ ਪ੍ਰਵਚਨ ਕਰਦੇ ਹੋਏ ਸਾਧਵੀ ਬਲਜੀਤ ਭਾਰਤੀ । 18-08-2026
ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਾਧਵੀ ਬਲਜੀਤ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿਚ ਆਉਣ ਵਾਲੀਆਂ ਬਹੁਤੀਆਂ ਸਮੱਸਿਆਵਾਂ ਦਾ ਮੂਲ ਕਾਰਨ ਅਸਥਿਰ ਮਨ ਅਤੇ ਬੇਅੰਤ ਇੱਛਾਵਾਂ ਹਨ। ਉਨ੍ਹਾਂ ਕਿਹਾ ਕਿ ਅੱਜ ਭੌਤਿਕ ਸੁੱਖ-ਸਹੂਲਤਾਂ ਵਧਣ ਦੇ ਬਾਵਜੂਦ ਆਤਮਿਕ ਸ਼ਾਂਤੀ ਘੱਟ ਰਹੀ ਹੈ। ਇੱਛਾਵਾਂ ਦੀ ਗ਼ੁਲਾਮੀ ਨਾਲ ਮਨੁੱਖ ਅੰਦਰ ਨਿਰਾਸ਼ਾ ਅਤੇ ਤਣਾਅ ਪੈਦਾ ਹੁੰਦਾ ਹੈ। ਪੂਰਨ ਸਤਿਗੁਰੂ ਤੋਂ ਪ੍ਰਾਪਤ ਬ੍ਰਹਮ ਗਿਆਨ ਹੀ ਮਨ ਨੂੰ ਸ਼ਾਂਤ, ਸੰਤੁਲਿਤ ਅਤੇ ਧੀਰਜਵਾਨ ਬਣਾ ਸਕਦਾ ਹੈ। ਸਤਿਸੰਗ ਦੌਰਾਨ ਸਾਧਵੀ ਗੁਰਪ੍ਰੀਤ ਭਾਰਤੀ ਨੇ ਵੈਰਾਗਮਈ ਭਜਨ-ਕੀਰਤਨ ਨਾਲ ਸੰਗਤ ਨੂੰ ਨਾਮ-ਰਸ ਨਾਲ ਜੋੜਿਆ। ਸੰਸਥਾਨ ਵਲੋਂ ਸੰਗਤ ਨੂੰ ਸਤਿਸੰਗ ਦੇ ਵਿਚਾਰਾਂ ਨੂੰ ਰੋਜ਼ਾਨਾ ਜੀਵਨ ਵਿਚ ਅਪਣਾਉਣ ਦੀ ਪ੍ਰੇਰਨਾ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਵਰਕਰਾਂ ਨੇ ਸੁਹਾਨੀ ਡੋਡਾ ਨੂੰ ਹਲਕਾ ਇੰਚਾਰਜ ਲਗਾਏ ਜਾਣ ’ਤੇ ਸ਼ਿਵ ਲਾਲ ਡੋਡਾ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਦੌਲਤਪੁਰਾ ਵਿਚ ਖੇਡ ਮੁਕਾਬਲੇ ਕਰਵਾਏ
Ad Position 24