18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁਰਬਾਣੀ ਦੇ ਨਿਸ਼ਕਾਮ ਪ੍ਰਸਾਰਨ ਤੇ ਮਰਿਆਦਾ ਦੀ ਬਹਾਲੀ ਲਈ ਸ਼੍ਰੋਮਣੀ

ਬਟਾਲਾ, 18 ਅਗਸਤ (ਸਤਿੰਦਰ ਸਿੰਘ)-ਗੁਰਬਾਣੀ ਸਮੁੱਚੀ ਜਗਤ ਸੰਗਤ ਲਈ ਗੁਰੂ ਸਾਹਿਬਾਨ ਦੀ ਅਪਾਰ ਬਖ਼ਸ਼ਿਸ਼ ਤੇ ਰੂਹਾਨੀ ਦਾਤ ਹੈ, ਜੋ ਕਿਸੇ ਇਕ ਸੰਸਥਾ ਜਾਂ ਵਿਅਕਤੀ ਦੀ ਨਿੱਜੀ ਜਾਇਦਾਦ ਨਾ ਹੋ ਕੇ ਪੂਰੇ ਸੰਸਾਰ ਦੀ ਅਮਾਨਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਵਲੋਂ ਅਰਪਿਤ ਗੋਲਕ ਤੇ ਗੁਰਧਾਮਾਂ ਦੀ ਇਕ ਸਤਿਕਾਰਯੋਗ ਸੇਵਾਦਾਰ ਸੰਸਥਾ ਹੈ।

Ad Position 21
No active advertisement
ਭਾਈ ਕਰਨੈਲ ਸਿੰਘ ਪੀਰ ਮੁਹੰਮਦ ਤੇ ਭਾਈ ਕੰਵਰ ਚੜ੍ਹਤ ਸਿੰਘ 19-08-2026
ਬਟਾਲਾ, 18 ਅਗਸਤ (ਸਤਿੰਦਰ ਸਿੰਘ)-ਗੁਰਬਾਣੀ ਸਮੁੱਚੀ ਜਗਤ ਸੰਗਤ ਲਈ ਗੁਰੂ ਸਾਹਿਬਾਨ ਦੀ ਅਪਾਰ ਬਖ਼ਸ਼ਿਸ਼ ਤੇ ਰੂਹਾਨੀ ਦਾਤ ਹੈ, ਜੋ ਕਿਸੇ ਇਕ ਸੰਸਥਾ ਜਾਂ ਵਿਅਕਤੀ ਦੀ ਨਿੱਜੀ ਜਾਇਦਾਦ ਨਾ ਹੋ ਕੇ ਪੂਰੇ ਸੰਸਾਰ ਦੀ ਅਮਾਨਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਵਲੋਂ ਅਰਪਿਤ ਗੋਲਕ ਤੇ ਗੁਰਧਾਮਾਂ ਦੀ ਇਕ ਸਤਿਕਾਰਯੋਗ ਸੇਵਾਦਾਰ ਸੰਸਥਾ ਹੈ। ਹਾਲ ਹੀ ’ਚ ਗੁਰਬਾਣੀ ਪ੍ਰਸਾਰਣ ਨਾਲ ਸਬੰਧਿਤ ਮਾਮਲਾ ਦਿੱਲੀ ਹਾਈਕੋਰਟ ਦੇ ਵਪਾਰਕ ਖੰਡ ’ਚ ਜਾਣ ਤੇ ਇਸ ਦੀ ਆਰਥਿਕ ਕੀਮਤ ਦੋ ਕਰੋੜ ਰੁਪਏ ਤੋਂ ਉੱਪਰ ਦਰਸਾਏ ਜਾਣ ਦੀਆਂ ਖ਼ਬਰਾਂ ਨਾਲ ਦੇਸ਼-ਵਿਦੇਸ਼ ਦੀਆਂ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਅਜਿਹੇ ਸਮੇਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਪੂਰੇ ਅਦਬ ਤੇ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਸੰਗਤ ਦੇ ਮਨਾਂ ਵਿਚ ਉੱਠ ਰਹੇ ਸੰਦੇਹਾਂ ਨੂੰ ਦੂਰ ਕਰਨ ਲਈ ਗੁਰਬਾਣੀ ਪ੍ਰਸਾਰਣ ਸਬੰਧੀ ਹੋਏ ਇਕਰਾਰਨਾਮਿਆਂ, ਇਸ਼ਤਿਹਾਰੀ ਆਮਦਨ ਦੇ ਵੇਰਵਿਆਂ ਤੇ ਅਧਿਕਾਰਤ ਨੀਤੀ ਦੀ ਪੂਰੀ ਜਾਣਕਾਰੀ ਆਮ ਇਜਲਾਸ ਦਰਮਿਆਨ ਸੰਗਤ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਪਵਿੱਤਰ ਗੋਲਕ ਦੀ ਪਾਰਦਰਸ਼ਤਾ ਤੇ ਗੁਰਬਾਣੀ ਦੀ ਮਰਿਆਦਾ ਬਰਕਰਾਰ ਰਹਿ ਸਕੇ। ਇਸੇ ਤਰ੍ਹਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜ੍ਹਤ ਸਿੰਘ ਨੇ ਸਿੱਖ ਸੰਗਤਾਂ ਦੀਆਂ ਅੰਦਰੂਨੀ ਭਾਵਨਾਵਾਂ ਦਾ ਇਜ਼ਹਾਰ ਕਰਦਿਆਂ ਸ਼੍ਰੋਮਣੀ ਕਮੇਟੀ ਅੱਗੇ ਅਪੀਲ ਕੀਤੀ ਹੈ ਕਿ ਗੁਰਬਾਣੀ ਦੇ ਰੂਹਾਨੀ ਸੰਦੇਸ਼ ਨੂੰ ਕਿਸੇ ਵੀ ਨਿੱਜੀ ਚੈਨਲ, ਫੇਸਬੁੱਕ ਜਾਂ ਐਪ ਦੇ ਵਪਾਰਕ ਏਕਾਧਿਕਾਰ ਦਾ ਹਿੱਸਾ ਨਾ ਬਣਾਇਆ ਜਾਵੇ। ਗੁਰਬਾਣੀ ਦਾ ਪ੍ਰਕਾਸ਼ ਤੇ ਕੀਰਤਨ ਪ੍ਰਸਾਰਣ ਹਰ ਲਿਹਾਜ਼ ਨਾਲ ਮੁਫ਼ਤ, ਨਿਸ਼ਕਾਮ ਤੇ ਸਭ ਤੱਕ ਸੁਖਾਲਾ ਪਹੁੰਚਣਯੋਗ ਹੋਣਾ ਚਾਹੀਦਾ ਹੈ। ਅਸੀਂ ਅਦਾਲਤੀ ਕਾਰਵਾਈ ਦੇ ਗੁਣ-ਦੋਸ਼ ’ਤੇ ਕੋਈ ਟਿੱਪਣੀ ਕੀਤੇ ਬਿਨ੍ਹਾਂ, ਕੇਵਲ ਗੁਰਬਾਣੀ ਦੇ ਅਲੌਕਿਕ ਸਤਿਕਾਰ ਅਤੇ ਗੁਰਦੁਆਰਾ ਪ੍ਰਬੰਧ ਦੀ ਉੱਚ ਮਰਿਆਦਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਨੂੰ ਅਰਜ਼ ਕਰਦੇ ਹਾਂ ਕਿ ਉਹ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਇਸ ਪੂਰੇ ਮਾਮਲੇ ’ਤੇ ਪੁਨਰ-ਵਿਚਾਰ ਕਰੇ ਅਤੇ ਸਾਰੇ ਵੇਰਵੇ ਸੰਗਤ ਸਾਹਮਣੇ ਸਪੱਸ਼ਟ ਕਰ ਕੇ ਗੁਰਬਾਣੀ ਦੇ ਨਿਸ਼ਕਾਮ ਪ੍ਰਸਾਰਣ ਨੂੰ ਯਕੀਨੀ ਬਣਾਵੇ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਵਲੋਂ ਦਿੱਤੀ ਗਈ
Ad Position 22
No active advertisement
ਪਿਛਲੀ ਖ਼ਬਰ ਐਨ. ਐਚ. ਐਮ. ਮੁਲਾਜ਼ਮਾਂ ਦੀ ਹੜਤਾਲ 9ਵੇਂ ਦਿਨ ਵੀ ਰਹੀ ਜਾਰੀ ਅਗਲੀ ਖ਼ਬਰ ਮਨਦੀਪ ਸਿੰਘ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਸ਼ੈਰੀ ਕਲਸੀ ਨੇ ਕਰਵਾਇਆ ਮੂੰਹ ਮਿੱਠਾ ਗਿੱਲ ਨੇ ਪਾਰਟੀ ਹਾਈਕਮਾਂਡ ਤੇ...
Ad Position 24