21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਯੂਨੀਅਨ ਵਲੋਂ ਪੰਜਾਬ ਭਰ ਅੰਦਰ ਹੜਤਾਲ ਦੇ ਦਿੱਤੇ ਸੱਦੇ ’ਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਟਵਾਰੀਆਂ ਨੇ ਆਪਣਾ ਕੰਮਕਾਜ ਰੱਖਿਆ ਪੂਰੀ ਤਰ੍ਹਾਂ ਬੰਦ ਮੰਗਾਂ ਨਾ ਮੰਨੀਆਂ ਤਾਂ 26 ਨੂੰ ਹੋਣਗੇ ਤਹਿਸੀਲ ਪੱਧਰ ’ਤੇ ਧਰਨੇ

ਫ਼ਾਜ਼ਿਲਕਾ, 20 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਪਟਵਾਰ ਯੂਨੀਅਨ ਵਲੋਂ ਸੂਬੇ ਭਰ ਦੇ ਮਾਲ ਪਟਵਾਰੀਆਂ ਦੀਆਂ ਮੰਗਾਂ ਨੂੰ ਨਾ ਮੰਨਣ ਦੇ ਰੋਸ ਵਜੋਂ ਜੋ ਦੋ ਦਿਨਾਂ ਸੂਬੇ ਅੰਦਰ ਹੜਤਾਲ ਦਾ ਸੱਦਾ ਦਿੱਤਾ ਸੀ, ਉਸ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਸਮੂਹ ਪਟਵਾਰੀਆਂ ਨੇ ਆਪਣੇ ਕੰਮਕਾਜ ਬੰਦ ਕਰਕੇ ਸਰਕਾਰ ਨੂੰ ਤੁਰੰਤ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ। ਸਥਾਨਕ ਯੂਨੀਅਨ ਨੇ ਸੂਬਾ ਕਮੇਟੀ ਵਲੋਂ ਜਾਰੀ ਕੀਤੇ ਮੰਗਾਂ ਦੇ ਪੋਸਟਰ ਅਨੁਸਾਰ 20 ਅਤੇ 21 ਅਗਸਤ ਨੂੰ ਦੋ ਦਿਨਾਂ ਦਫ਼ਤਰੀ ਕੰਮਕਾਜ ਬੰਦ ਰਹਿਣਗੇ, ਸਮੂਹ ਪਟਵਾਰੀ ਛੁੱਟੀ ’ਤੇ ਜਾਣਗੇ।

Ad Position 21
No active advertisement
ਫ਼ਾਜ਼ਿਲਕਾ ਜ਼ਿਲ੍ਹਾ ਕੰਪਲੈਕਸ ਅੰਦਰ ਬਣੇ ਪਟਵਾਰਖ਼ਾਨੇ ਨੂੰ ਹੜਤਾਲ ਕਾਰਨ ਲੱਗਿਆ ਤਾਲਾ। ਅਜੀਤ ਤਸਵੀਰ 21-08-2026
ਫ਼ਾਜ਼ਿਲਕਾ, 20 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਪਟਵਾਰ ਯੂਨੀਅਨ ਵਲੋਂ ਸੂਬੇ ਭਰ ਦੇ ਮਾਲ ਪਟਵਾਰੀਆਂ ਦੀਆਂ ਮੰਗਾਂ ਨੂੰ ਨਾ ਮੰਨਣ ਦੇ ਰੋਸ ਵਜੋਂ ਜੋ ਦੋ ਦਿਨਾਂ ਸੂਬੇ ਅੰਦਰ ਹੜਤਾਲ ਦਾ ਸੱਦਾ ਦਿੱਤਾ ਸੀ, ਉਸ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਸਮੂਹ ਪਟਵਾਰੀਆਂ ਨੇ ਆਪਣੇ ਕੰਮਕਾਜ ਬੰਦ ਕਰਕੇ ਸਰਕਾਰ ਨੂੰ ਤੁਰੰਤ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ। ਸਥਾਨਕ ਯੂਨੀਅਨ ਨੇ ਸੂਬਾ ਕਮੇਟੀ ਵਲੋਂ ਜਾਰੀ ਕੀਤੇ ਮੰਗਾਂ ਦੇ ਪੋਸਟਰ ਅਨੁਸਾਰ 20 ਅਤੇ 21 ਅਗਸਤ ਨੂੰ ਦੋ ਦਿਨਾਂ ਦਫ਼ਤਰੀ ਕੰਮਕਾਜ ਬੰਦ ਰਹਿਣਗੇ, ਸਮੂਹ ਪਟਵਾਰੀ ਛੁੱਟੀ ’ਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਅਗਸਤ ਨੂੰ ਦੁਪਹਿਰ 4 ਵਜੇ ਤਹਿਸੀਲ ਪੱਧਰ ’ਤੇ ਧਰਨੇ ਦਿੱਤੇ ਜਾਣਗੇ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 27 ਅਗਸਤ ਨੂੰ ਸਾਂਝਾ ਮੁਲਾਜ਼ਮ ਮੰਚ ਵਲੋਂ ਪੰਜਾਬ ਮਹਾਂ ਬੰਦ ਦੇ ਦਿੱਤੇ ਸੱਦੇ ਵਿਚ ਪੂਰਾ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਸਟੇਟ ਕਾਰਡਰ ਰੱਦ ਕੀਤਾ ਜਾਵੇ, ਨਵੀਂ ਭਰਤੀ ਹੋਏ ਪਟਵਾਰੀਆਂ ਦਾ ਪੇਅ ਸਕੇਲ ਵਧਾਇਆ ਜਾਵੇ, ਪਟਵਾਰੀਆਂ ਦੀ ਪੋਸਟਾਂ ਵਿਚ ਵਾਧਾ ਕੀਤਾ ਜਾਵੇ ਆਦਿ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ ਸਕੂਲ ਹਰੀਪੁਰਾ ਦੀ ਅੰਡਰ-14 ਕ੍ਰਿਕਟ ਟੀਮ ਜ਼ਿਲ੍ਹਾ ਚੈਂਪੀਅਨ ਬਣੀ, ਰਾਜ ਪੱਧਰੀ ਮੁਕਾਬਲੇ ਲਈ ਚੁਣੀ ਗਈ ਅਗਲੀ ਖ਼ਬਰ ਅਕਾਲੀ ਦਲ ਨੇ ਬੂਥ ਪੱਧਰ ਤੋਂ ਸ਼ੁਰੂ ਕੀਤੀ ਨਵੀਂ ਜਥੇਬੰਦਕ ਮੁਹਿੰਮ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ’ਤੇ ਜ਼ੋਰ-ਅਸ਼ੋਕ ਅਨੇ...
Ad Position 24