ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਨੇ ਬੂਟੇ ਲਗਾ ਕੇ ਮਨਾਇਆ ਸਾਥੀਆਂ ਦਾ ਜਨਮ ਦਿਨ
ਫ਼ਾਜ਼ਿਲਕਾ, 20 ਅਗਸਤ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਅਤੇ ਪੁਖ਼ਤਾ ਤਜਰਬੇ ਦੀ ਮਿਸਾਲ ਪੇਸ਼ ਕਰਦਿਆਂ ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਆਪਣੇ ਮੈਂਬਰਾਂ ਸੇਵਾ ਮੁਕਤ ਪ੍ਰਿੰਸੀਪਲ ਨਰੇਸ਼ ਠੱਕਰ ਅਤੇ ਸੇਵਾਮੁਕਤ ਬੈਂਕ ਅਧਿਕਾਰੀ ਸਤਪਾਲ ਸੇਤੀਆ ਦਾ ਜਨਮ ਦਿਨ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਸੰਦੇਸ਼ ਨਾਲ ਮਨਾਇਆ ਗਿਆ। ਪ੍ਰਧਾਨ ਇੰਜੀ.
ਫ਼ਾਜ਼ਿਲਕਾ, 20 ਅਗਸਤ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਅਤੇ ਪੁਖ਼ਤਾ ਤਜਰਬੇ ਦੀ ਮਿਸਾਲ ਪੇਸ਼ ਕਰਦਿਆਂ ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਆਪਣੇ ਮੈਂਬਰਾਂ ਸੇਵਾ ਮੁਕਤ ਪ੍ਰਿੰਸੀਪਲ ਨਰੇਸ਼ ਠੱਕਰ ਅਤੇ ਸੇਵਾਮੁਕਤ ਬੈਂਕ ਅਧਿਕਾਰੀ ਸਤਪਾਲ ਸੇਤੀਆ ਦਾ ਜਨਮ ਦਿਨ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਸੰਦੇਸ਼ ਨਾਲ ਮਨਾਇਆ ਗਿਆ। ਪ੍ਰਧਾਨ ਇੰਜੀ. ਨਰੇਸ਼ ਜੁਨੇਜਾ ਦੀ ਅਗਵਾਈ ਹੇਠ ਮਾਨਸੂਨ ਸੀਜ਼ਨ ਦੌਰਾਨ ਚਲਾਈ ਜਾ ਰਹੀ ਮੁਹਿੰਮ ਦੇ ਦੂਜੇ ਚਰਨ ਤਹਿਤ ਰਾਇਲ ਸਿਟੀ ਕਾਲੋਨੀ ਦੇ ਪਾਰਕ ਵਿਚ 40 ਬੂਟੇ ਲਗਾਏ ਗਏ। ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜੁਨੇਜਾ ਨੇ ਦੱਸਿਆ ਕਿ ਲਗਾਏ ਗਏ ਪੌਦਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਸਥਾ ਅਤੇ ਸਥਾਨਕ ਮੈਂਬਰਾਂ ਵੱਲੋਂ ਚੁੱਕੀ ਗਈ ਹੈ। ਉਨ੍ਹਾਂ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ ਸਾਰੇ ਅਧਿਕਾਰੀਆਂ ਦਾ ਮਕਸਦ ਆਪਣੇ ਤਜਰਬੇ ਨਾਲ ਸਮਾਜ ਦੀ ਸੇਵਾ ਕਰਨਾ ਹੈ। ਜਨਮਦਿਨ ਦੀ ਖ਼ੁਸ਼ੀ ਵਿਚ ਪੌਦੇ ਲਗਾਉਣ ਤੋਂ ਬਾਅਦ ਕੇਕ ਵੀ ਕੱਟਿਆ ਗਿਆ। ਇਸ ਮੌਕੇ ਰਿਟਾਇਰਡ ਪ੍ਰਿੰਸੀਪਲ ਨਰੇਸ਼ ਠੱਕਰ ਅਤੇ ਸਤਪਾਲ ਸੇਤੀਆ ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਲਈ ਧੰਨਵਾਦ ਪ੍ਰਗਟਾਇਆ। ਇਸ ਮੌਕੇ ਇੰਜੀ. ਬਾਗੂ ਲਾਲ ਅਰੋੜਾ, ਜਨਰਲ ਸਕੱਤਰ ਰਮੇਸ਼ ਗੁੰਬਰ, ਓਮ ਪ੍ਰਕਾਸ਼ ਸਚਦੇਵਾ, ਸੁਭਾਸ਼ ਅਰੋੜਾ, ਭਾਰਤ ਭੂਸ਼ਨ ਗਰਗ, ਪਰਮਜੀਤ ਸਿੰਘ, ਡਾ.ਪ੍ਰਦੀਪ ਸੇਠੀ, ਅਸ਼ਵਨੀ ਗਰੋਵਰ, ਡਾ. ਅਨਿਲ ਪਾਠਕ, ਰਿਟਾਇਰਡ ਤਹਿਸੀਲਦਾਰ ਮਹਿੰਦਰ ਤ੍ਰਿਪਾਠੀ, ਅਸ਼ੋਕ ਛਾਬੜਾ ਅਤੇ ਇੰਜੀ. ਜੈ ਲਾਲ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।