ਟੇਬਲ ਟੈਨਿਸ ’ਚ ਡਿਵਾਈਨ ਲਾਈਟ ਸਕੂਲ ਵਿਦਿਆਰਥੀਆ ਨੇ ਮਾਰੀਆਂ ਮੱਲਾਂ
ਅਬੋਹਰ, 20 ਅਗਸਤ (ਵਿਵੇਕ ਹੂੜੀਆ)-ਡਿਵਾਈਨ ਲਾਈਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-19 ਲੜਕਿਆਂ ਦੇ ਵਰਗ ’ਚ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਵਿਚ ਸਕੂਲ ਦੇ ਖਿਡਾਰੀਆਂ ਫ਼ਲਕ ਅਰੋੜਾ, ਉਦੇਵੀਰ ਸਿੰਘ ਅਤੇ ਉਦੇਵੀਰ ਕਿੰਗਰ ਨੇ ਬਿਹਤਰੀਨ ਖੇਡ ਕਲਾ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ।
ਅਬੋਹਰ, 20 ਅਗਸਤ (ਵਿਵੇਕ ਹੂੜੀਆ)-ਡਿਵਾਈਨ ਲਾਈਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-19 ਲੜਕਿਆਂ ਦੇ ਵਰਗ ’ਚ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਵਿਚ ਸਕੂਲ ਦੇ ਖਿਡਾਰੀਆਂ ਫ਼ਲਕ ਅਰੋੜਾ, ਉਦੇਵੀਰ ਸਿੰਘ ਅਤੇ ਉਦੇਵੀਰ ਕਿੰਗਰ ਨੇ ਬਿਹਤਰੀਨ ਖੇਡ ਕਲਾ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰਾਪਤੀ ’ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਸ਼ੁਮਨਾ ਸਿੰਘ ਅਰੋੜਾ ਅਤੇ ਵਾਈਸ ਪ੍ਰਿੰਸੀਪਲ ਗੌਰਵ ਅਰੋੜਾ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਡੀ.ਪੀ.ਈ. ਵਰਿੰਦਰ ਕੰਬੋਜ, ਰਿਸ਼ਵ ਅਤੇ ਸ਼ਪ੍ਰੀਤਿਸ਼ ਸਾਰਸਰ ਨੇ ਵੀ ਜੇਤੂ ਖਿਡਾਰੀਆਂ ਨੂੰ ਸ਼ਾਬਾਸ਼ੀ ਦਿੱਤੀ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਵਧਣ ਲਈ ਹਮੇਸ਼ਾ ਉਤਸ਼ਾਹਿਤ ਕਰਦਾ ਰਹੇਗਾ।