20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫ਼ਦ ਪ੍ਰਮੋਸ਼ਨਾਂ ਨੂੰ ਲੈ ਕੇ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਨੂੰ ਮਿਲਿਆ

ਫ਼ਾਜ਼ਿਲਕਾ, 20 ਅਗਸਤ (ਅਮਰਜੀਤ ਸ਼ਰਮਾ)-ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇਕ ਵਫ਼ਦ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ, ਬਦਲੀ ਹੋਏ ਅਧਿਆਪਕਾਂ ਨੂੰ ਰਿਲੀਵ ਕਰਨ ਅਤੇ ਹੋਰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਸਕੱਤਰ ਸਿੰਘ ਬਲ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ। ਇਹ ਮੁਲਾਕਾਤ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਸੂਬਾ ਜੁਆਇੰਟ ਸਕੱਤਰ ਦਲਜੀਤ ਸਿੰਘ ਸਬਰਵਾਲ, ਸੀਨੀਅਰ ਮੀਤ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ ਅਤੇ ਧਰਮਿੰਦਰ ਸਿੰਘ ਫ਼ਰੀਦਕੋਟ ਦੀ ਸਾਂਝੀ ਅਗਵਾਈ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 21-08-2026
ਫ਼ਾਜ਼ਿਲਕਾ, 20 ਅਗਸਤ (ਅਮਰਜੀਤ ਸ਼ਰਮਾ)-ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇਕ ਵਫ਼ਦ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ, ਬਦਲੀ ਹੋਏ ਅਧਿਆਪਕਾਂ ਨੂੰ ਰਿਲੀਵ ਕਰਨ ਅਤੇ ਹੋਰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਸਕੱਤਰ ਸਿੰਘ ਬਲ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ। ਇਹ ਮੁਲਾਕਾਤ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਸੂਬਾ ਜੁਆਇੰਟ ਸਕੱਤਰ ਦਲਜੀਤ ਸਿੰਘ ਸਬਰਵਾਲ, ਸੀਨੀਅਰ ਮੀਤ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ ਅਤੇ ਧਰਮਿੰਦਰ ਸਿੰਘ ਫ਼ਰੀਦਕੋਟ ਦੀ ਸਾਂਝੀ ਅਗਵਾਈ ਹੇਠ ਹੋਈ। ਇਸ ਮੌਕੇ ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਸਰਪ੍ਰਸਤ ਧਰਮਿੰਦਰ ਗੁਪਤਾ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਅਤੇ ਕੈਸ਼ੀਅਰ ਪਵਨ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਸਟਰ ਕੇਡਰ ਤੋਂ ਹੈੱਡਮਾਸਟਰ ਦੀਆਂ ਪ੍ਰਮੋਸ਼ਨਾਂ ਸਬੰਧੀ ਪੁੱਛੇ ਜਾਣ ’ਤੇ ਡੀ.ਐੱਸ.ਈ.ਨੇ ਦੱਸਿਆ ਕਿ ਇਹ ਪ੍ਰਮੋਸ਼ਨਾਂ ਪ੍ਰਿੰਸੀਪਲਾਂ ਦੀਆਂ ਪ੍ਰਮੋਸ਼ਨਾਂ ਤੋਂ ਬਾਅਦ ਸਤੰਬਰ ਵਿਚ ਕੀਤੀਆਂ ਜਾਣਗੀਆਂ। ਈ.ਟੀ.ਟੀ.ਤੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ 21 ਅਗਸਤ ਦੀ ਅਦਾਲਤੀ ਸੁਣਵਾਈ ਤੋਂ ਬਾਅਦ ਨਿਯਮਾਂ ਅਨੁਸਾਰ ਕਰ ਦਿੱਤੀਆਂ ਜਾਣਗੀਆਂ ਤਾਂ ਜੋ 50 ਪ੍ਰਤੀਸ਼ਤ ਦੀ ਸ਼ਰਤ ਕਾਰਨ ਰੁਕੇ ਹੋਏ ਸਕੂਲਾਂ ਵਿਚ ਪ੍ਰਮੋਟ ਅਧਿਆਪਕ ਭੇਜ ਕੇ ਬਦਲੀ ਵਾਲੇ ਅਧਿਆਪਕਾਂ ਨੂੰ ਰਿਲੀਵ ਕੀਤਾ ਜਾ ਸਕੇ। ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪ੍ਰਮੋਸ਼ਨਾਂ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਤੋਂ ਬਾਅਦ ਸਾਰੇ ਵਿਸ਼ਿਆਂ ਦੀਆਂ ਸਾਲ 2024 ਅਤੇ 2025 ਦੀਆਂ ਪ੍ਰਮੋਸ਼ਨਾਂ ਦੀ ਘੋਖ ਕਰਕੇ ਕੀਤੀਆਂ ਜਾਣਗੀਆਂ। ਜਥੇਬੰਦੀ ਨੇ ਹੈੱਡਮਾਸਟਰਾਂ ਦੀਆਂ ਪ੍ਰਮੋਸ਼ਨਾਂ ਲਈ ਟੈੱਟ ਅਤੇ ਐੱਮ.ਏ. ਦੀ ਸ਼ਰਤ ਖ਼ਤਮ ਕਰਨ ਦੀ ਮੰਗ ਰੱਖੀ, ਜਿਸ ’ਤੇ ਡੀ.ਐੱਸ.ਈ. ਦਾ ਰਵੱਈਆ ਹਾਂ-ਪੱਖੀ ਰਿਹਾ। ਹੈੱਡਮਾਸਟਰਾਂ ਦੀਆਂ ਪ੍ਰਮੋਸ਼ਨਾਂ ਲਈ ਸੀਨੀਅਰਤਾ 70 ਹਜ਼ਾਰ ਤੱਕ ਕਰਨ ਦੀ ਮੰਗ ’ਤੇ ਉਨ੍ਹਾਂ ਕਿਹਾ ਕਿ ਸਾਰੇ ਜ਼ਿਲਿ੍ਹਆਂ ਦੇ ਕੇਸਾਂ ਦੀ ਘੋਖ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ। ਐੱਸ.ਐੱਸ.ਏ./ਰਮਸਾ ਅਧਿਆਪਕਾਂ ਨੂੰ ਸਰਵਿਸ ਦੀ ਲੰਬਾਈ ਅਨੁਸਾਰ ਅਚਨਚੇਤ ਛੁੱਟੀਆਂ ਦੇਣ ਸਬੰਧੀ ਨਿਯਮਾਂ ਦੀ ਜਾਂਚ ਕਰਕੇ ਫ਼ੈਸਲਾ ਲੈਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ 2024 ਦੀ ਮਾਸਟਰ ਕੇਡਰ ਸੀਨੀਅਰਤਾ ਸੂਚੀ ਵਿਚ ਸੁਧਾਈ ਕਰਨ ਅਤੇ ਅਧਿਆਪਕਾਂ ਨੂੰ ਵਾਧੂ ਐਪਾਂ ਵਿਚ ਨਾ ਉਲਝਾਉਣ ਦੀ ਮੰਗ ਵੀ ਰੱਖੀ ਗਈ। ਇਸ ਵਫ਼ਦ ਵਿਚ ਨਿਰਵੈਰ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਬੇਗਮਪੁਰਾ, ਰਾਜਨ ਕੁਮਾਰ, ਮੈਡਮ ਰਿਤੂ ਗੁਪਤਾ, ਕਿਸ਼ਨ ਦਾਸ ਜ਼ਿਲ੍ਹਾ ਪ੍ਰਧਾਨ ਮੋਹਾਲੀ ਅਤੇ ਪਰਮਿੰਦਰ ਸਿੰਘ ਬੇਗਮਪੁਰਾ ਸਮੇਤ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਨਣ ਖੇੜਾ ਅਤੇ ਬੱਲੂਆਣਾ ਵਿਖੇ ਸਿੰਚਾਈ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ 24.14 ਕਰੋੜ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਜਨ ਜਾਗਰੂਕਤਾ ਲਈ ਵਿਭਾਗਾਂ ਦਾ ਸਹਿਯੋਗ ਜ਼ਰੂਰੀ-ਡਿਪਟੀ ਕਮਿਸ਼ਨਰ ਸਿਹਤ, ਸਿੱਖਿਆ ਅਤੇ ਖੇਡ ਵਿਭਾਗ ਮਿਲ ਕੇ ਨ...
Ad Position 24