ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ
‘ਨਿਰ ਦੇਸ਼ਕ ਅਤੇ ਪ੍ਰਿੰਸੀਪਲ ਮਿਲਣੀ’ ਕਰਵਾਈ
ਅਬੋਹਰ, 24 ਅਗਸਤ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਵਿਖੇ ‘ਮਧੁਰ ਮਿਲ਼ਨ ਮਹੋਤਸਵ’ ਤਹਿਤ ਇਕ ਰੋਜ਼ਾ ‘ਨਿਰਦੇਸ਼ਕ ਅਤੇ ਪ੍ਰਿੰਸੀਪਲ ਮਿਲਣੀ ਸਮਾਰੋਹ-2026’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ, ਸਕੂਲ ਨਿਰਦੇਸ਼ਕ ਅਤੇ ਪ੍ਰਿੰਸੀਪਲ ਇਕ ਮੰਚ ’ਤੇ ਇਕੱਠੇ ਹੋਏ।
ਅਬੋਹਰ, 24 ਅਗਸਤ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਵਿਖੇ ‘ਮਧੁਰ ਮਿਲ਼ਨ ਮਹੋਤਸਵ’ ਤਹਿਤ ਇਕ ਰੋਜ਼ਾ ‘ਨਿਰਦੇਸ਼ਕ ਅਤੇ ਪ੍ਰਿੰਸੀਪਲ ਮਿਲਣੀ ਸਮਾਰੋਹ-2026’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ, ਸਕੂਲ ਨਿਰਦੇਸ਼ਕ ਅਤੇ ਪ੍ਰਿੰਸੀਪਲ ਇਕ ਮੰਚ ’ਤੇ ਇਕੱਠੇ ਹੋਏ। ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦਾ ਮੁੱਖ ਆਕਰਸ਼ਨ ‘ਨਿਰਦੇਸ਼ਕ ਅਤੇ ਪ੍ਰਿੰਸੀਪਲ—ਇਕ ਸਾਰਥਿਕ ਸੰਵਾਦ’ ਸੈਸ਼ਨ ਰਿਹਾ, ਜਿਸ ਵਿਚ ਸਿੱਖਿਆ ਦੇ ਬਦਲਦੇ ਸਰੂਪ, ਆਧੁਨਿਕ ਅਧਿਆਪਨ ਪ੍ਰਣਾਲੀਆਂ ਅਤੇ ਭਵਿੱਖ ਦੀਆਂ ਚੁਨੌਤੀਆਂ ’ਤੇ ਖੁੱਲ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਵੀ ਕੁਮਾਰ ਅਤੇ ਨਿਰਦੇਸ਼ਕ ਸੁਖਵਿੰਦਰ ਪਾਲ ਨੇ ਕਿਹਾ ਕਿ ਅਜਿਹੇ ਆਯੋਜਨ ਸਿੱਖਿਆ ਦੇ ਸੁਨਹਿਰੀ ਭਵਿੱਖ ਦੀ ਨੀਂਹ ਰੱਖਦੇ ਹਨ ਅਤੇ ਆਪਸੀ ਸਹਿਯੋਗ ਨਾਲ ਹੀ ਵਿਦਿਆਰਥੀਆਂ ਨੂੰ ਇੱਕ ਸਮਰੱਥ ਵਾਤਾਵਰਨ ਦਿੱਤਾ ਜਾ ਸਕਦਾ ਹੈ।