ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ‘ਤੀਆਂ ਦਾ ਤਿਉਹਾਰ’ ਮਨਾਇਆ
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ਅਧਿਆਪਕਾ ਸੁਨੀਤਾ, ਕੁਮਾਰੀ ਜੋਤੀ ਅਤੇ ਰਿਤੂ ਪੀ. ਟੀ.
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ਅਧਿਆਪਕਾ ਸੁਨੀਤਾ, ਕੁਮਾਰੀ ਜੋਤੀ ਅਤੇ ਰਿਤੂ ਪੀ.ਟੀ.ਆਈ. ਦੀ ਅਗਵਾਈ ਹੇਠ ਤੀਆਂ ਦਾ ਸੱਭਿਆਚਾਰਕ ਮੇਲਾ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਫੁਲਕਾਰੀਆਂ, ਪੱਖੀਆਂ ਅਤੇ ਰਵਾਇਤੀ ਵਸਤੂਆਂ ਨਾਲ ਮੰਚ ਨੂੰ ਸ਼ਿੰਗਾਰਿਆ ਅਤੇ ਗਿੱਧੇ, ਭੰਗੜੇ, ਕੋਰੀਓਗ੍ਰਾਫੀ ਅਤੇ ਬੋਲੀਆਂ ਦੇ ਮੁਕਾਬਲਿਆਂ ’ਚ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਦੌਰਾਨ ਸੰਜਨਾ ਅਤੇ ਸੰਤੋਸ਼ ਨੂੰ ‘ਗਿੱਧਿਆਂ ਦੀ ਰਾਣੀ’ ਅਤੇ ਨਵਿਆ ਨੂੰ ‘ਤੀਆਂ ਦੀ ਰਾਣੀ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਰੱਖੜੀ ਬਣਾਉਣ ਦੇ ਮੁਕਾਬਲੇ ਵਿਚ ਸੰਜਨਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਦੇ ਮੁੱਖ ਅਧਿਆਪਕ ਦੀਪਕ ਠਾਕੁਰ ਨੇ ਜੇਤੂਆਂ ਦਾ ਸਨਮਾਨ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਅਮੀਰ ਪੰਜਾਬੀ ਵਿਰਾਸਤ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।